31445 ਐੈੱਲ. ਈ. ਡੀ. ਲਾਈਟਾਂ ਨਾਲ ਰੁਸ਼ਨਾਏਗਾ ਸ਼ਹਿਰ

10/19/2017 8:04:34 AM

ਪਟਿਆਲਾ  (ਰਾਜੇਸ਼) - ਪਟਿਆਲਾ ਸ਼ਹਿਰ ਨੂੰ ਐੈੱਲ. ਈ. ਡੀ. ਲਾਈਟਾਂ ਨਾਲ ਰੁਸ਼ਨਾਉਣ ਲਈ ਅੱਜ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦੀਵਾਲੀ ਮੌਕੇ ਇਸ ਪ੍ਰਾਜੈਕਟ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਅਪਰ ਮਾਲ ਤੇ ਪੋਲੋ ਗਰਾਊਂਡ ਨੇੜੇ ਪ੍ਰਾਜੈਕਟ ਦੇ ਉਦਘਾਟਨ  ਸਮੇਂ ਪ੍ਰਨੀਤ ਕੌਰ ਨੇ ਕਿਹਾ ਕਿ 16.20 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੇ ਗੇੜ ਤਹਿਤ ਸ਼ਹਿਰ ਦੀਆਂ 31445 ਸਟਰੀਟ ਲਾਈਟਾਂ ਨੂੰ ਐੈੱਲ. ਈ. ਡੀ. ਲਾਈਟਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਨਾਲ ਸ਼ਹਿਰ ਜਿੱਥੇ ਸੁੰਦਰ ਹੋਵੇਗਾ, ਉੱਥੇ ਹੀ ਬਿਜਲੀ ਦੀ ਭਾਰੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾ ਗੇੜ 6 ਮਹੀਨਿਆਂ ਵਿਚ ਮੁਕੰਮਲ ਹੋਵੇਗਾ।
ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਰੀਆਂ ਸਟਰੀਟ ਲਾਈਟਾਂ ਐੈੱਲ. ਈ. ਡੀ. ਹੋਣ ਕਾਰਨ 53 ਫੀਸਦੀ ਦੇ ਕਰੀਬ ਬਿਜਲੀ ਦੀ ਬੱਚਤ ਹੋਵੇਗੀ ਅਤੇ ਸ਼ਹਿਰ ਨਵੀਆਂ ਐੈੱਲ. ਈ. ਡੀ. ਲਾਈਟਾਂ ਨਾਲ ਰੁਸ਼ਨਾਏਗਾ। ਸ਼ਹਿਰ ਵਾਸੀਆਂ ਨੂੰ ਹੁਣ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਆÀੁਂਦੀ ਪ੍ਰੇਸ਼ਾਨੀ ਵੀ ਦੂਰ ਹੋ ਜਾਵੇਗੀ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਿਆਲਾ ਦੇ ਲੋਕਾਂ ਨੂੰ ਦੀਵਾਲੀ ਮੌਕੇ ਇਹ ਤੋਹਫਾ ਦਿੱਤਾ ਹੈ। ਨਗਰ ਨਿਗਮ ਵੱਲੋਂ ਸਟਰੀਟ ਲਾਈਟਾਂ ਦੇ ਬਿੱਲ 'ਤੇ ਸਾਲਾਨਾ 597.36 ਕਰੋੜ ਰੁਪਏ ਖਰਚ ਕੀਤਾ ਜਾਂਦਾ ਹੈ, ਜੋ ਕਿ ਐੈੱਲ. ਈ. ਡੀ. ਲਾਈਟਾਂ ਨਾਲ ਘਟ ਕੇ ਅੱਧਾ ਰਹਿ ਜਾਵੇਗਾ।
ਇਸ ਮੌਕੇ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 6 ਮਹੀਨਿਆਂ ਵਿਚ ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਐੈੱਲ. ਈ. ਡੀ. ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਇਹ ਪ੍ਰਾਜੈਕਟ ਪੰਜਾਬ ਸਰਕਾਰ ਦੇ ਯਤਨ ਨਾਲ ਮਿਊਂਸੀਪਲ ਕਾਰਪੋਰੇਸ਼ਨ ਅਤੇ ਐੈੱਸ. ਐੈੱਸ. ਐਨਰਜੀ ਐਫੀਸ਼ੈਂਸੀ ਸਰਵਿਸ ਲਿਮਟਿਡ ਵੱਲੋਂ ਪੂਰਾ ਕੀਤਾ ਜਾਵੇਗਾ। ਬਿਜਲੀ ਦੀ ਘੱਟ ਖਪਤ ਹੋਣ ਕਾਰਨ ਜੋ ਬਿੱਲ ਦੇ ਖਰਚੇ ਦੀ ਬੱਚਤ ਹੋਵੇਗੀ, ਉਸ ਨਾਲ ਇਸ ਕੰਪਨੀ ਨੂੰ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ 7 ਸਾਲ ਇਸ ਪ੍ਰਾਜੈਕਟ ਦੀ ਦੇਖ-ਰੇਖ ਕੀਤੀ ਜਾਵੇਗੀ ਅਤੇ ਨਗਰ ਨਿਗਮ ਨੂੰ ਬਿਨਾਂ ਕੋਈ ਖਰਚਾ ਕੀਤੇ 7 ਸਾਲਾਂ ਵਿਚ 2 ਕਰੋੜ ਰੁਪਏ ਦੇ ਕਰੀਬ ਬੱਚਤ ਹੋਵੇਗੀ।
ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਪੁਰੀ, ਸੰਜੀਵ ਬਿੱਟੂ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਨਰੇਸ਼ ਦੁੱਗਲ, ਅਤੁਲ ਜੋਸ਼ੀ, ਵਿਜੇ ਕੁਮਾਰ ਕੂਕਾ, ਸ਼ੇਰ ਖਾਨ, ਵਿਨੋਦ ਅਰੋੜਾ ਕਾਲੂ, ਐੈੱਸ. ਐੈੱਸ. ਬੋਰਡ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਸਹਿਗਲ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਐੈੱਸ. ਡੀ. ਐੈੱਮ. ਅਨਮੋਲ ਸਿੰਘ ਧਾਲੀਵਾਲ, ਨਿਗਰਾਨ ਇੰਜੀਨੀਅਰ ਐੈੱਮ. ਐੈੱਮ. ਸਿਆਲ, ਐਕਸੀਅਨ ਸੁਭਾਸ਼ ਸ਼ਰਮਾ, ਜਸਵਿੰਦਰ ਸਿੰਘ ਜੁਲਕਾਂ ਅਤੇ ਹੋਰ ਕਈ ਆਗੂ ਮੌਜੂਦ ਸਨ।


Related News