ਸਾਂਭ-ਸੰਭਾਲ ਦੀ ਕਮੀ ਕਾਰਨ ਕਪੂਰਥਲਾ ਦੇ ਸੀਵਰੇਜ ਸਿਸਟਮ ਦਾ ਬੁਰਾ ਹਾਲ

08/14/2017 7:06:48 AM

ਕਪੂਰਥਲਾ, (ਮਲਹੋਤਰਾ)- ਨਕਲੀ ਪ੍ਰੈੱਸ ਤੇ ਪੁਲਸ ਲਿਖਾ ਕੇ ਸੜਕਾਂ 'ਤੇ ਘੁੰਮਣ ਵਾਲਿਆਂ 'ਤੇ ਚੱਲਿਆ ਟ੍ਰੈਫਿਕ ਪੁਲਸ ਦਾ ਡੰਡਾ ਪੰਜਾਬ ਦਾ ਪੈਰਿਸ ਕਹਾਉਣ ਵਾਲਾ ਕਪੂਰਥਲਾ ਸ਼ਹਿਰ ਇਨ੍ਹਾਂ ਦਿਨਾਂ ਵਿਚ ਨਰਕ ਵਰਗੀ ਸਥਿਤੀ 'ਚ ਚਲ ਰਿਹਾ ਹੈ। 
ਸ਼ਹਿਰ ਦੇ ਜ਼ਿਆਦਾਤਰ ਮੁਹੱਲੇ ਤੇ ਹੋਰ ਇਲਾਕਿਆਂ 'ਚ ਸੜਕ 'ਤੇ ਖੜ੍ਹਾ ਸੀਵਰੇਜ ਦਾ ਪਾਣੀ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਿਕਾਸ ਦੇ ਦਾਅਵੇ ਹਵਾ ਹਵਾਈ ਕਰ ਰਿਹਾ ਹੈ। ਸਰਕਾਰੀ ਦਾਅਵੇ ਮੁਤਾਬਿਕ ਸ਼ਹਿਰ 'ਚ 100 ਫੀਸਦੀ ਸੀਵਰੇਜ ਪਾਣੀ ਦੀ ਸਪਲਾਈ ਹੈ ਪਰ ਜ਼ਿਆਦਾਤਰ ਇਲਾਕਿਆਂ 'ਚ ਜਾਮ ਸੀਵਰੇਜ ਨੇ ਪੂਰੇ ਸ਼ਹਿਰ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਜਿਸ ਦਾ ਕਾਰਨ ਸੀਵਰੇਜ ਪ੍ਰਣਾਲੀ ਤਾਂ ਠੀਕ ਸੀ ਪਰ ਸਮਾਂ ਬੀਤਣ ਦੇ ਨਾਲ-ਨਾਲ ਕਈ ਕਾਲੋਨੀਆਂ ਬਣਨ 'ਤੇ ਸੀਵਰੇਜ ਦੀ ਸਮੱਸਿਆ ਨੂੰ ਦੇਖਦੇ ਹੋਏ 2010 ਤਕ 50 ਕਿਲੋਮੀਟਰ ਦੀ ਲਾਈਨ ਹੋਰ ਬਣਾ ਦਿੱਤੀ ਗਈ ਸੀ ਤੇ ਉਦੋਂ ਦੀ ਸੀਵਰੇਜ ਦੀ ਸਮੱਸਿਆ ਉਸੇ ਤਰ੍ਹਾਂ ਦੀ ਹੀ ਹੈ।
ਕੀ ਹੈ ਸੀਵਰੇਜ ਜਾਮ ਦਾ ਕਾਰਨ
ਸ਼ਹਿਰ ਦੇ ਕਈ ਇਲਾਕਿਆਂ 'ਚ ਅਕਸਰ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ। ਜਿਸ ਦਾ ਮੁੱਖ ਕਾਰਨ ਪਲਾਸਟਿਕ ਦੇ ਲਿਫਾਫੇ, ਸ਼ਹਿਰ ਦੀਆਂ ਡੇਰੀਆਂ ਦਾ ਗੋਬਰ, ਸ਼ਹਿਰ ਤੇ ਨਾਲੀਆਂ ਦੀ ਮਿੱਟੀ ਦਾ ਗਾਰਾ ਹੈ। ਜਿਸ ਨਾਲ ਅਕਸਰ ਸੀਵਰੇਜ ਜਾਮ ਹੋ ਜਾਂਦਾ ਹੈ।
ਸੀਵਰੇਜ ਦੀ ਕਿੰਨੀ ਹੈ ਸਮੱਰਥਾ
ਸ਼ਹਿਰ ਦੀ ਕਰੀਬ ਡੇਢ ਲੱਖ ਆਬਾਦੀ ਸੀਵਰੇਜ ਦਾ ਪ੍ਰਯੋਗ ਕਰਦੀ ਹੈ। ਇਕ ਅਨੁਮਾਨ ਅਨੁਸਾਰ ਇਕ ਵਿਅਕਤੀ ਨੂੰ 135 ਲਿਟਰ ਪਾਣੀ ਪ੍ਰਤੀ ਦਿਨ ਚਾਹੀਦਾ। ਉਸ ਦਾ 85 ਫੀਸਦੀ ਹਿੱਸਾ ਸੀਵਰੇਜ 'ਚ ਜਾਂਦਾ ਹੈ। ਸਾਰੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਕੁਸ਼ਟ ਆਸ਼ਰਮ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ 'ਚ ਚਲਾ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਬਣਾਇਆ ਗਿਆ ਇਹ ਟਰੀਟਮੈਂਟ ਪਲਾਂਟ ਸਾਂਭ-ਸੰਭਾਲ ਦੀ ਕਮੀ ਦੇ ਚੱਲਦੇ ਇਸਦੇ ਕੁਝ ਯੂਨਿਟ ਖਰਾਬ ਹੋ ਚੁੱਕੇ ਹਨ। ਜਿਸ ਦੇ ਸੀਵਰੇਜ ਸਪਲਾਈ 'ਚ ਪ੍ਰੇਸ਼ਾਨੀ ਆਉਂਦੀ ਹੈ। ਸ਼ਹਿਰ ਦੀ ਵੱਧ ਰਹੀ ਆਬਾਦੀ ਦੇ ਹਿਸਾਬ ਨਾਲ ਇਕ ਹੋਰ ਨਵਾਂ ਟਰੀਟਮੈਂਟ ਪਲਾਂਟ ਲਗਾਉਣ ਦੀ ਜ਼ਰੂਰਤ ਹੈ।
ਕਿਸ ਯੋਜਨਾ ਤਹਿਤ ਹੁੰਦਾ ਹੈ ਸੀਵਰੇਜ ਦਾ ਕੰਮ
ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪੀ. ਆਈ. ਡੀ., ਯੂ. ਆਰ. ਪੀ., ਬੀ. ਯੂ. ਸੀ. ਆਈ. ਪੀ. ਆਦਿ ਯੋਜਨਾ ਦੇ ਜ਼ਰੀਏ ਫੰਡਜ਼ ਆਉਣ 'ਤੇ ਸੀਵਰੇਜ ਦਾ ਕੰਮ ਤੇ ਮੈਨਟੀਨੈਂਸ ਦਾ ਕੰਮ ਹੁੰਦਾ ਹੈ।
ਸੀਵਰੇਜ ਖੋਲ੍ਹਣ ਦੇ ਕੀ-ਕੀ ਸਾਧਨ
ਨਗਰ ਕੌਂਸਲ ਕਪੂਰਥਲਾ ਦੇ ਕੋਲ ਜਾਮ ਹੋਣ ਤੋਂ ਬਾਅਦ ਸੀਵਰੇਜ ਸਿਸਟਮ ਨੂੰ ਖੋਲ੍ਹਣ ਲਈ 24 ਦੇ ਕਰੀਬ ਕਰਮਚਾਰੀ ਤੇ ਇਕ ਜੈਂਟਿੰਗ ਮਸ਼ੀਨ, ਕਲੀਨਿੰਗ ਮਸ਼ੀਨਾਂ ਹਨ। ਸੀਵਰੇਜ ਕਰਮਚਾਰੀਆਂ ਦੀਆਂ 6 ਟੀਮਾਂ ਵਿਭਾਗ ਦੇ 2 ਅਧਿਕਾਰੀਆਂ ਦੀ ਨਿਗਰਾਨੀ 'ਚ ਕੰਮ ਕਰਦੀਆਂ ਹਨ।
ਸੀਵਰੇਜ ਬੰਦ ਦੀ ਸ਼ਿਕਾਇਤ ਨੂੰ ਇਹ ਟੀਮਾਂ ਕੁਝ ਹੀ ਘੰਟੇ 'ਚ ਦੂਰ ਕਰ ਦਿੰਦੀਆਂ ਹਨ। ਕਈ ਥਾਵਾਂ 'ਤੇ ਸੜਕ ਬਣਾਉਣ ਵੇਲੇ ਸੀਵਰੇਜ ਦੇ ਢੱਕਣ ਸੜਕ ਦੇ ਥੱਲੇ ਹੀ ਦੱਬੇ ਜਾਂਦੇ ਹਨ। ਸੀਵਰੇਜ ਜਾਮ ਹੋਣ ਤੋਂ ਬਾਅਦ ਸੀਵਰੇਜ ਖੋਲ੍ਹਣ ਸਮੇਂ ਇਨ੍ਹਾਂ ਢੱਕਣਾਂ ਬਾਰੇ ਕੁਝ ਪਤਾ ਨਹੀਂ ਚੱਲਦਾ, ਜਿਸ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੀਂਹ ਦੇ ਪਾਣੀ ਦਾ ਵੱਖਰਾ ਹੋਵੇ ਸਿਸਟਮ
ਸ਼ਹਿਰ ਦੇ ਕੁਝ ਪਤਵੰਤਿਆਂ ਸੱਜਣਾਂ ਅਨੁਸਾਰ ਸੀਵਰੇਜ ਦੀ ਕਪੈਸਟੀ ਘੱਟ ਹੋਣ ਕਾਰਨ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਨਿਕਾਸੀ ਦਾ ਸਿਸਟਮ ਠੀਕ ਨਾ ਹੋਣ ਕਾਰਨ ਮੀਂਹ ਦਾ ਪਾਣੀ ਕਾਫੀ ਸਮੇਂ ਤਕ ਸੜਕਾਂ 'ਚ ਰਹਿੰਦਾ ਹੈ।
ਇਸ ਲਈ ਸਟੋਰਮ ਸੀਵਰੇਜ ਪ੍ਰੋਜੈਕਟ ਦੀ ਜ਼ਰੂਰਤ ਹੈ। ਇਸ ਪ੍ਰਾਜੈਕਟ ਨਾਲ ਮੀਂਹ ਦਾ ਪਾਣੀ ਨਦੀਆਂ ਤੇ ਵੇਈਂ 'ਚ ਚਲਾ ਜਾਵੇਗਾ।


Related News