ਮਜ਼ਦੂਰਾਂ ਲਾਇਆ ਡੀ. ਸੀ. ਦਫਤਰ ਅੱਗੇ ਧਰਨਾ

10/17/2017 2:38:09 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਮਜ਼ਦੂਰ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜ ਦੇਣ ਲਈ ਦੇਸ਼ ਭਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਦੇਸ਼ ਪੱਧਰੀ ਸੁਨੇਹੇ ਨੂੰ ਲਾਗੂ ਕਰਦਿਆਂ ਸੈਂਕੜੇ ਮਜ਼ਦੂਰਾਂ ਨੇ ਏਟਕ, ਸੀਟੂ, ਸੀ.ਟੀ.ਯੂ. ਅਤੇ ਏਕਟੂ ਦੀ ਅਗਵਾਈ ਹੇਠ ਲੇਬਰ ਚੌਕ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ। ਉਪਰੰਤ ਡੀ. ਸੀ. ਦਫਤਰ ਅੱਗੇ ਧਰਨਾ ਦੇਣ ਤੋਂ ਬਾਅਦ ਮੰਗ ਪੱਤਰ ਦਿੱਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਏਟਕ ਦੇ ਜ਼ਿਲਾ ਸਕੱਤਰ ਖੁਸ਼ੀਆ ਸਿੰਘ, ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ, ਸੀ.ਟੀ.ਯੂ. ਦੇ ਭੋਲਾ ਸਿੰਘ ਕਲਾਲ ਮਾਜਰਾ, ਏਕਟੂ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਕੌਮੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਿਕ ਮਜ਼ਦੂਰਾਂ ਲਈ ਘੱਟੋ-ਘਟ 600 ਰੁ. ਦਿਹਾੜੀ ਤੈਅ ਕਰਵਾਉਣ, ਲਾਭਪਾਤਰੀ ਕਾਪੀਆਂ ਨੂੰ ਰੀਨਿਊ ਕਰਨ ਅਤੇ ਨਵੀਆਂ ਬਣਾਉਣ ਲਈ ਅਰਜ਼ੀਆਂ ਨੂੰ ਆਨਲਾਈਨ ਦੀ ਸ਼ਰਤ ਖਤਮ ਕਰਵਾਉਣ, ਲੇਬਰ ਇੰਸਪੈਕਟਰ ਦਾ ਦਫਤਰ ਰੋਜ਼ਾਨਾ ਖੋਲ੍ਹੇ ਜਾਣ, ਮਨਰੇਗਾ ਵਰਕਰਾਂ ਨੂੰ ਮੁੜ ਕੰਸਟਰੱਕਸ਼ਨ ਦਫਤਰਾਂ ਦੀ ਕੈਟਾਗਿਰੀ ਵਿਚ ਸ਼ਾਮਲ ਕਰਾਏ ਜਾਣ, ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਐੈੱਲ.ਈ.ਸੀ., ਸਾਈਕਲ, ਇਲਾਜ, ਵਜ਼ੀਫੇ ਸ਼ਗਨ ਸਕੀਮਾਂ ਆਦਿ ਸਹੂਲਤਾਂ ਲਈ ਅਰਜ਼ੀਆਂ ਦੀ ਪ੍ਰਵਾਨਗੀ ਹਰ ਮਹੀਨੇ ਡਿਪਟੀ ਕਮਿਸ਼ਨਰ/ਸਬ ਡਵੀਜ਼ਨ ਕਮੇਟੀਆਂ ਦੀ ਮੀਟਿੰਗ ਕਰ ਕੇ ਦੇਣ, ਕਿਰਤੀਆਂ ਨੂੰ ਘੱਟੋ-ਘੱਟ 3000 ਰੁ. ਮਾਸਕ ਪੈਨਸ਼ਨ ਦਿੱਤੇ ਜਾਣ ਲਈ ਆਦਿ ਮੰਗਾਂ ਦੀ ਪੂਰਤੀ ਲਈ ਅੱਜ ਮਜ਼ਦੂਰ ਜਮਾਤ ਸੰਘਰਸ਼ ਕਰ ਰਹੀ ਹੈ। 
ਪਾਰਲੀਮੈਂਟ ਵੱਲ ਮਾਰਚ ਕਰਨ ਦਾ ਐਲਾਨ
ਉਨ੍ਹਾਂ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਗੰਭੀਰ ਨਹੀਂ ਹਨ। ਇਸ ਲਈ ਅੱਜ ਦੇਸ਼ ਭਰ ਵਿਚ ਮਜ਼ਦੂਰ ਜਮਾਤ ਸੜਕਾਂ 'ਤੇ ਉਤਰੀ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਦੇਸ਼ ਭਰ ਦੇ ਸੰਘਰਸ਼ਸ਼ੀਲ ਮਜ਼ਦੂਰ 9,10,11 ਨਵੰਬਰ ਨੂੰ ਦਿੱਲੀ ਦੀ ਪਾਰਲੀਮੈਂਟ ਵੱਲ ਮਾਰਚ ਕਰਨਗੇ।
ਕੌਣ ਸਨ ਸ਼ਾਮਲ
ਜਗਰਾਜ ਰਾਮਾ, ਜੀਤ ਸਿੰਘ ਪੱਖੋ ਕਲਾਂ, ਰੇਸ਼ਮ ਸਿੰਘ, ਮੋਹਣ ਸਿੰਘ ਉਪਲੀ, ਸੁਰਜੀਤ ਸਿੰਘ ਰਾਮਗੜ੍ਹ, ਜਸਪਾਲ ਸਿੰਘ ਰਾਮਗੜ੍ਹ, ਲਾਭ ਸਿੰਘ ਵਜੀਦਕੇ, ਭਾਨ ਸਿੰਘ ਸੰਘੇੜਾ, ਬਲਜੀਤ ਕੌਰ ਚੁਹਾਨਕੇ ਤੇ ਜਸਪਾਲ ਕੌਰ ਭੈਣੀ ਆਦਿ। 


Related News