ਕ੍ਰਿਸ਼ਨਾ ਕਾਲਜ ਰੱਲੀ ਵਿਖੇ ਇਕ ਰੋਜਾ ਐੱਨ. ਐੱਸ. ਐੱਸ ਕੈਂਪ ਦਾ ਆਯੋਜਨ

10/18/2017 3:33:37 PM


ਬੁਢਲਾਡਾ (ਮਨਜੀਤ) - ਕ੍ਰਿਸ਼ਨਾ ਕਾਲਜ ਰੱਲੀ ਵਿਖੇ ਐੱਨ. ਐੱਸ. ਐੱਸ ਵਿਭਾਗ ਵੱਲੋਂ ਇਕ ਰੋਜਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਚਲਾਈ ਸਵੱਛ ਭਾਰਤ ਅਭਿਆਨ ਸਿਰਲੇਖ ਅਧੀਨ ਆਯੋਜਿਤ ਕੀਤਾ ਗਿਆ, ਜਿਸ 'ਚ ਬੀ. ਏ, ਬੀ. ਸੀ. ਏ, ਬੀ. ਕਾੱਮ, ਬੀ. ਲਿਬ, ਐੱਮ. ਏ,ਪੀ. ਜੀ. ਡੀ. ਸੀ. ਏ, ਐੱਮ. ਐੱਸ. ਸੀ ਮੈਥ, +1, +2, ਅਤੇ ਨਰਸਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਪ੍ਰੋ: ਜਸਵੀਰ ਕੁਮਾਰ ਨੇ ਦੱਸਿਆ ਕਿ ਐੱਨ. ਐੱਸ. ਐੱਸ ਦਾ ਵਿਦਿਆਰਥੀ ਜੀਵਨ ਵਿਚ ਬਹੁਤ ਵੱਡਾ ਮਹੱਤਵ ਰੱਖਦਾ ਹੈ।ਕਾਲਜ ਦੇ ਐੱਮ. ਡੀ. ਸ੍ਰੀ. ਕਮਲ ਕੁਮਾਰ ਸਿੰਗਲਾ ਅਤੇ ਕਾਲਜ ਦੇ ਚੇਅਰਮੈਨ ਸੁਖਵਿੰਦਰ ਸਿੰਘ ਬੱਗਾ ਚਹਿਲ ਨੇ ਦੱਸਿਆ ਕਿ ਐੱਨ. ਐੱਸ. ਐੱਸ. ਕੈਂਪ ਵਿਦਿਆਰਥੀਆਂ ਵਿਚ ਦੇਸ਼ ਦੀ ਸੇਵਾ ਕਰਨ ਵਿਚ ਸਹਾਈ ਸਿੱਧ ਹੁੰਦਾ ਹੈ।ਕਾਲਜ ਇੰਚਾਰਜ ਸ੍ਰ: ਗੁਰਪ੍ਰੀਤ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਨੂੰ ਐੱਨ. ਐੱਸ. ਐੱਸ ਦੇ ਉਦੇਸ਼ਾਂ ਤੋ ਜਾਣੂ ਕਰਵਾਇਆ।ਵਿਭਾਗ ਵੱਲੋਂ ਕਾਲਜ ਕੈਂਪਸ ਵਿਚ ਸਾਫ ਸਫਾਈ ਕਰਕੇ ਆਲੇ ਦੁਆਲੇ ਪੋਦੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਿਆ ਬਣਾਇਆ।ਚੰਗਾ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਸਟ ਵਲੰਟੀਅਰ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ ਦੇ ਸਾਰੇ ਮੈਂਬਰ ਹਾਜ਼ਰ ਸਨ।


Related News