ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਦੇ ਹੱਥ ''ਚ ਜਾਂ ਵਿੱਤ ਮੰਤਰੀ ਦੇ ਹੱਥ ''ਚ: ਬਡੂੰਗਰ

06/25/2017 4:58:36 PM

ਪਟਿਆਲਾ— ਪਿਛਲੇ ਕੁਝ ਸਮੇਂ ਤੋਂ ਆਪਣੀਆਂ ਸਿਆਸੀ ਸਰਗਰਮੀਆਂ ਕਾਰਨ ਚਰਚਾ 'ਚ ਰਹੇ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਕ ਵਾਰ ਫਿਰ ਤੋਂ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪਹੁੰਚੇ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹੀ ਸਮਝ ਨਹੀਂ ਆ ਰਹੀ ਕਿ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਦੇ ਹੱਥ 'ਚ ਹੈ ਜਾਂ ਫਿਰ ਵਿੱਤ ਮੰਤਰੀ ਦੇ ਹੱਥ 'ਚ, ਕਿਉਂਕਿ ਜੋ ਮੁੱਖ ਮੰਤਰੀ ਐਲਾਨ ਕਰਦੇ ਹਨ, ਉਸ 'ਤੇ ਖਜਾਨਾ ਮੰਤਰੀ ਪਾਣੀ ਫੇਰ ਦਿੰਦੇ ਹਨ। ਸਿਆਸੀ ਹਮਲਾ ਕਰਕੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਤੋਂ ਬਹੁਤੀਆਂ ਉਮੀਦਾਂ ਰੱਖਣ ਦੀ ਲੋੜ ਨਹੀਂ ਹੈ। ਕਾਂਗਰਸ ਦਾ ਇਤਿਹਾਸ ਸਿੱਖ ਵਿਰੋਧੀ ਹੈ।


Related News