10 ਸਾਲ ਦਾ ਬੱਚਾ ਸ਼ੱਕੀ ਹਾਲਾਤ ''ਚ ਘਰੋਂ ਗਾਇਬ

12/11/2017 6:16:44 PM

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੀ ਪੁਲਸ ਨੇ ਇਕ 10 ਸਾਲਾ ਬੱਚੇ ਨੂੰ ਅਣਪਛਾਤੇ ਵਿਅਕਤੀ ਵਲੋਂ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਸਬੰਧੀ ਥਾਣਾ ਥਾਣਾ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੇਹਰਬਾਨ ਦੀ ਹਰਕ੍ਰਿਸ਼ਨ ਵਿਹਾਰ ਕਲੋਨੀ ਦੀ ਰਹਿਣ ਵਾਲੀ ਮਹਿਲਾ ਲਾਲ ਮੁੰਨੀ ਪਤਨੀ ਰਾਜੇਸ਼ ਚੌਧਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 6 ਦਸੰਬਰ ਨੂੰ ਉਸਦਾ 10 ਸਾਲ ਦਾ ਲੜਕਾ ਦਲੀਪ ਚੌਧਰੀ ਜੋ ਕਿ ਦਿਮਾਗੀ ਤੌਰ 'ਤੇ ਕਮਜ਼ੋਰ ਹੈ। ਜਿਸਦੇ ਸਰੀਰ ਦਾ ਇਕ ਹਿੱਸਾ ਅਧਰੰਗ ਦਾ ਸ਼ਿਕਾਰ ਹੈ ਨੂੰ ਕੋਈ ਅਣਪਛਾਤਾ ਵਿਅਕਤੀ ਅਗਵਾ ਕਰਕੇ ਲੈ ਗਿਆ ਹੈ।
ਜਾਂਚ ਅਧਿਕਾਰੀ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਨੂੰ ਸ਼ੱਕ ਹੈ ਕਿ ਉਸਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰਕੇ ਛੁਪਾ ਕੇ ਰੱਖਿਆ ਹੋਇਆ ਹੈ। ਜਿਸ 'ਤੇ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News