ਖਾਲਿਸਤਾਨ ਮਾਰਚ ਖਿਲਾਫ ਹਿੰਦੂ ਸੰਗਠਨ ਨੇ ਖੋਲ੍ਹਿਆ ਮੋਰਚਾ

08/18/2017 11:43:54 AM


ਜਲੰਧਰ(ਪ੍ਰੀਤ) - 14 ਅਗਸਤ ਨੂੰ ਸ਼ਹਿਰ ਵਿਚ ਖਾਲਿਸਤਾਨ ਮਾਰਚ ਕੰਢਣ ਵਾਲੇ ਲੋਕਾਂ ਵਿਰੁੱਧ ਹਿੰਦੂ ਸੰਗਠਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਮੂਹ ਹਿੰਦੂ ਸੰਗਠਨਾਂ ਨੇ ਅੱਜ ਡੀ. ਸੀ. ਪੀ. ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਦੇਸ਼ ਵਿਰੋਧੀ ਸਰਗਰਮੀਆਂ ਕਰਨ ਵਾਲੇ ਉਕਤ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ।
ਡੀ. ਸੀ. ਪੀ. ਨੂੰ ਮੰਗ ਪੱਤਰ ਦੇਣ ਤੋਂ ਬਾਅਦ ਹਿੰਦ ਕ੍ਰਾਂਤੀ ਦਲ ਦੇ ਮਨੋਜ ਨੰਨਾ, ਯੁਵਾ ਹਿੰਦੂ ਮੰਚ ਦੇ ਕਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ 14 ਅਗਸਤ ਨੂੰ ਕੁਝ ਲੋਕਾਂ ਨੇ ਸ਼ਹਿਰ ਵਿਚ ਖਾਲਿਸਤਾਨ ਮਾਰਚ ਕੱਢਿਆ ਅਤੇ ਸ਼ਰੇਆਮ ਖਾਲਿਸਤਾਨ ਸਮਰਥਿਤ ਨਾਅਰੇਬਾਜ਼ੀ ਕੀਤੀ। ਨੰਨਾ ਤੇ ਕਿਸ਼ਨ ਲਾਲ ਨੇ ਕਿਹਾ ਕਿ ਪੁਲਸ ਦੀ ਮੌਜੂਦਗੀ ਵਿਚ ਖਾਲਿਸਤਾਨ ਸਮਰਥਿਤ ਨਾਅਰੇਬਾਜ਼ੀ ਅਤਿ ਨਿੰਦਣਯੋਗ ਹੈ। ਹਿੰਦੂ ਨੇਤਾਵਾਂ ਨੇ ਖਾਲਿਸਤਾਨ ਮਾਰਚ ਕੱਢਣ ਵਾਲੇ ਲੋਕਾਂ ਨੂੰ ਦੇਸ਼ ਧਰੋਹੀ ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਉਕਤ ਸਾਰੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਹਿੰਦੂ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਵਿਚ ਪਿਛਲੇ ਸਮੇਂ ਤੋਂ ਹਿੰਦੂ ਸਿੱਖ ਭਾਈਚਾਰਾ ਹੋਰ ਮਜ਼ਬੂਤ ਹੋਇਆ ਹੈ। ਪਰ ਕੁਝ ਲੋਕਾਂ ਵਲੋਂ ਸ਼ਾਂਤੀ ਭੰਗ ਕਰ ਕੇ ਹਿੰਦੂ ਸਿੱਖ ਭਾਈਚਾਰੇ ਵਿਚ ਮਤਭੇਦ ਪੈਦਾ ਕਰ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੂ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਹ ਵੀ ਜਾਂਚ ਕੀਤੀ ਜਾਵੇ ਕਿ ਇਨ੍ਹਾਂ ਲੋਕਾਂ ਨੂੰ ਫੰਡਿੰਗ ਕਿਥੋਂ ਹੋ ਰਹੀ ਹੈ।


Related News