ਕੈਥਲ ਦੇ ਲੜਕੇ ਦੀ ਮਲੇਸ਼ੀਆਂ ''ਚ ਹੋਈ ਹੱਤਿਆ, ਜ਼ਮੀਨ ਗਿਰਵੀ ਰੱਖ ਕੇ ਭੇਜਿਆ ਸੀ ਵਿਦੇਸ਼

12/09/2017 9:04:54 AM

ਕੈਥਲ — ਕੈਥਲ ਦੇ ਪਿੰਡ ਤਾਰਾਗੜ੍ਹ ਦੇ ਲੜਕੇ ਵਿਕਾਸ ਦੀ ਮੇਲਸ਼ੀਆਂ ਦੇ ਕਜੰਗ ਜ਼ਿਲੇ 'ਚ ਹੱਤਿਆ ਕਰ ਦਿੱਤੀ ਗਈ ਹੈ। ਵਿਕਾਸ ਦੇ ਨਾਲ ਪੰਜਾਬ ਦੇ ਰਹਿਣ ਵਾਲੇ ਗੁਰਜੀਤ ਨਾਮਕ ਲੜਕੇ ਦੀ ਵੀ ਹੱਤਿਆ ਹੋਈ ਹੈ। ਦੋਵੇਂ ਲੜਕੇ ਭਾਰਤ ਤੋਂ ਬਾਹਰ ਮਲੇਸ਼ੀਆਂ 'ਚ ਕੰਮ ਦੀ ਭਾਲ 'ਚ ਗਏ ਸਨ। ਸ਼ਨੀਵਾਰ ਨੂੰ ਦੋਵੇਂ ਲੜਕੇ ਕਮਰੇ ਤੋਂ ਬਾਹਰ ਕੰਮ ਲਈ ਨਿਕਲੇ ਸਨ ਜਿਵੇਂ ਹੀ ਫੈਕਟਰੀ ਦੇ ਗੇਟ 'ਤੇ ਪੁੱਜੇ ਤਾਂ ਅਣਪਛਾਤੇ ਲੋਕਾਂ ਨੇ ਤੇਜ਼ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਬੀਤੀ 2 ਦਸੰਬਰ ਦੀ ਦੱਸੀ ਜਾ ਰਹੀ ਹੈ।

PunjabKesari
ਪਰਿਵਾਰਕ ਮੈਂਬਰ ਸੁਭਾਸ਼ ਨੇ ਦੱਸਿਆ ਕਿ ਘਟਨਾ ਕਿਵੇਂ ਅਤੇ ਕਿਸ ਤਰ੍ਹਾਂ ਹੋਈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਮ੍ਰਿਤਕ ਵਿਕਾਸ ਮਲੇਸ਼ੀਆ 'ਚ ਕਰੀਬ 11 ਮਹੀਨੇ ਪਹਿਲਾਂ ਗਿਆ ਸੀ ਅਤੇ ਉਥੇ ਲੋਹੇ ਦੀ ਫੈਕਟਰੀ 'ਚ ਕੰਮ ਕਰਦਾ ਸੀ। ਉਸਦੇ ਨਾਲ ਹੀ ਪੰਜਾਬ ਦਾ ਗੁਰਜੀਤ, ਕੈਥਲ ਦੇ ਹੀ ਪਿੰਡ ਬਰਟਾ ਨਿਵਾਸੀ ਵਿਕਰਮ ਅਤੇ ਇਕ ਹੋਰ ਨੇਪਾਲ ਦਾ ਲੜਕਾ ਵੀ ਕੰਮ ਕਰਦੇ ਹਨ। ਪਿੰਡ ਤਾਰਾ ਗੜ੍ਹ ਨਿਵਾਸੀ ਵਿਕਾਸ ਫੈਕਟਰੀ 'ਚ ਰਾਤ ਦੀ ਡਿਊਟੀ ਕਰਦਾ ਸੀ। ਰੋਜ਼ ਦੀ ਤਰ੍ਹਾਂ ਬੀਤੀ 2 ਦਸੰਬਰ ਨੂੰ ਉਹ ਸ਼ਾਮ ਨੂੰ ਜਦੋਂ ਗੁਰਮੀਤ ਦੇ ਨਾਲ ਫੈਕਟਰੀ 'ਚ ਪੁੱਜਾ ਅਣਪਛਾਤਿਆਂ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਖੂਨ ਨਾਲ ਲੱਥਪੱਥ ਹੋ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਿਸੇ ਨੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਕਿ ਵਿਕਾਸ ਨੂੰ ਕਿਸੇ ਲੜਾਈ ਝਗੜੇ 'ਚ ਸੱਟ ਲੱਗ ਗਈ ਹੈ। ਇਹ ਸੁਣ ਕੇ ਪਰਿਵਾਰ ਵਾਲਿਆਂ ਨੇ ਮੋਬਾਈਲ 'ਤੇ ਸੰਪਰਕ ਕੀਤਾ ਤਾਂ ਫੋਨ ਤਾਂ ਚੁੱਕ ਲਿਆ ਪਰ ਗੱਲ ਨਹੀਂ ਹੋ ਸਕੀ।

PunjabKesari
ਕਤਲ ਦੇ ਦਿਨ ਸਵੇਰੇ ਆਖਰੀ ਵਾਰ ਹੋਈ ਪਰਿਵਾਰ ਨਾਲ ਗੱਲ
ਮ੍ਰਿਤਕ ਵਿਕਾਸ ਦਾ ਪਰਿਵਾਰ ਪਿੰਡ ਤਾਰਾਗੜ੍ਹ 'ਚ ਹੀ ਰਹਿੰਦਾ ਹੈ। ਮ੍ਰਿਤਕ ਦੇ ਪਰਿਵਾਰ 'ਚ ਪਿਤਾ, ਮਾਂ , ਵੱਡੀ ਭੈਣ ਜਿਸਦਾ ਵਿਆਹ ਹੋ ਚੁੱਕਾ ਹੈ ਅਤੇ ਇਕ ਛੋਟਾ ਭਰਾ ਹੈ। ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੈ। ਲਗਭਗ 11 ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਪਿਤਾ ਨੇ ਕਰਜ਼ਾ ਲੈ ਕੇ ਵਿਕਾਸ ਨੂੰ ਮਲੇਸ਼ੀਆ ਭੇਜਿਆ ਸੀ। ਕਤਲ ਵਾਲੇ ਦਿਨ ਸ਼ਨੀਵਾਰ ਸਵੇਰੇ ਹੀ ਵਿਕਾਸ ਨਾਲ ਆਖਰੀ ਵਾਰ ਪਰਿਵਾਰ ਦੀ ਗੱਲ ਹੋਈ ਸੀ।
ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਭੇਜਿਆ ਸੀ ਵਿਦੇਸ਼
ਵਿਕਾਸ ਦੇ ਪਿਤਾ ਨੇ ਦੱਸਿਆ ਕਿ 11 ਮਹੀਨੇ ਪਹਿਲਾਂ ਜਨਵਰੀ 'ਚ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਬੇਟੇ ਨੂੰ ਮਲੇਸ਼ੀਆ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੋ ਜਾਵੇਗਾ। ਪਰਿਵਾਰ 'ਚ ਕਮਾਉਣ ਵਾਲਾ ਸਿਰਫ ਉਹ ਹੀ ਸੀ। ਹੁਣ ਪਰਿਵਾਰ ਦੀ ਸਥਿਤੀ ਕਮਜ਼ੋਰ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਸਰਕਾਰ ਸਹਾਇਤਾ ਕਰੇ। ਪਰਿਵਾਰ ਦਾ ਕਹਿਣਾ ਹੈ ਕਿ ਦੁਸ਼ਯੰਤ ਚੌਟਾਲਾ ਦੀ ਸਹਾਇਤਾ ਨਾਲ ਵੀ.ਕੇ. ਸਿੰਘ ਨਾਲ ਗੱਲਬਾਤ ਹੋਈ ਹੈ ਅਤੇ ਡੈੱਡ ਬਾਡੀ ਲਿਆਉਣ ਦੀ ਤਿਆਰੀ ਚਲ ਰਹੀ ਹੈ। ਪਰਿਵਾਰ ਦੀ ਹਾਲਤ ਤਰਸਯੋਗ ਹੈ ਜ਼ਮੀਨ ਦਾ ਇਕ ਟੁਕੜਾ ਸੀ ਉਹ ਵੀ ਗਿਆ ਅਤੇ ਬੇਟਾ  ਵੀ ਗਿਆ। ਪਰਿਵਾਰ ਚਾਹੁੰਦਾ ਹੈ ਕਿ ਸਰਕਾਰ ਵਿਕਾਸ ਦੀ ਡੈੱਡ ਬਾਡੀ ਲੈ ਕੇ ਲਿਆਉਣ 'ਚ ਸਹਾਇਤਾ ਕਰੇ ਅਤੇ ਆਰਥਿਕ ਸਹਾਇਤਾ ਵੀ ਦੇਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।


Related News