ਜਲੰਧਰ ਦੇ ਜੋਯਤੀ ਚੌਕ ਨੇੜੇ ਕੱਪੜੇ ਦੀਆਂ 20 ਦੁਕਾਨਾਂ ਨੂੰ ਲੱਗੀ ਅੱਗ

10/20/2017 12:57:20 AM

ਜਲੰਧਰ (ਬਿਊਰੋ)-ਜੋਤੀ ਚੌਂਕ ਦੇ ਨਜ਼ਦੀਕ ਸੁਦਾਮਾ ਕੱਪੜਾ ਮਾਰਕੀਟ ਵਿੱਚ ਰਾਤ ਸਮੇ ਭਿਆਨਕ ਅੱਗ ਲੱਗ ਗਈ । ਇਸ ਮਾਰਕੀਟ ਵਿੱਚ 20 ਦੇ ਕਰੀਬ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਵਿਦੇਸ਼ਾ ਤੋਂ ਆਏ ਪੁਰਾਣੇ ਕੱਪੜੇ ਵਿਕਦੇ ਹੋਏ ਹਨ ।  ਇਹ ਅੱਗ ਦਿਵਾਲੀ ਦੇ ਪਟਾਕਿਆਂ ਦੇ ਕਾਰਨ ਲੱਗੀ।  ਹੌਲੀ -ਹੌਲੀ ਇਸ ਅੱਗ ਨੇ ਪੰਦਰਾ ਤੋਂ ਵੀਹ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ।
ਮੌਕੇ ਉਤੇ  ਪੁੱਜੀਆ  ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। 
 


Related News