ਜਲੰਧਰ : ਸਿਵਲ ਹਸਪਤਾਲ ''ਚ ਚੋਣਾਂ ਵਾਲੀ ਸ਼ਰਾਬ ਸਿਰ ਚੜ੍ਹ ਕੇ ਬੋਲੀ

12/13/2017 4:17:56 AM

ਜਲੰਧਰ, (ਸ਼ੋਰੀ)- ਨਿਗਮ ਚੋਣਾਂ ਮੌਕੇ ਕੁਝ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਵੰਡ ਰਹੇ ਹਨ ਤਾਂ ਜੋ ਵੋਟਰ ਵੋਟ ਉਨ੍ਹਾਂ ਨੂੰ ਦੇ ਸਕਣ। ਅਜਿਹਾ ਹੀ ਮਾਮਲਾ ਫੁੱਟਬਾਲ ਚੌਕ ਨੇੜੇ ਦੇਖਣ ਨੂੰ ਮਿਲਿਆ, ਜਿਥੇ ਕਰੀਬ 55 ਸਾਲ ਦਾ ਬਜ਼ੁਰਗ ਚੋਣਾਂ ਵਾਲੀ ਸ਼ਰਾਬ ਪੀਣ ਨਾਲ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗਿਆ ਮਿਲਿਆ। ਲੋਕਾਂ ਨੇ ਇਸ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ। ਐਂਬੂਲੈਂਸ ਦੀ ਗੱਡੀ ਨੇ ਬਜ਼ੁਰਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਸਪਤਾਲ 'ਚ ਬਜ਼ੁਰਗ ਸਟਾਫ ਅਤੇ ਡਾਕਟਰਾਂ ਨੂੰ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਸੀ। ਹੰਗਾਮਾ ਕਰ ਰਹੇ ਸ਼ਰਾਬੀ ਬਜ਼ੁਰਗ ਨੂੰ ਸਟਾਫ ਸਮਝਾਉਂਦਾ ਰਿਹਾ ਅਤੇ ਉਹ ਟਰੋਮਾ ਵਾਰਡ ਦੇ ਬਾਹਰ ਜ਼ਮੀਨ 'ਤੇ ਲੇਟ ਕੇ ਗਾਣੇ ਗਾਉਂਦਾ ਰਿਹਾ।


Related News