ਜਾਖੜ ਦੀ ਵੱਡੀ ਜਿੱਤ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ''ਤੇ ਲਾਈ ਮੋਹਰ : ਸਮਰਾ, ਢੋਸ

10/16/2017 2:34:12 AM

ਕੋਟ ਈਸੇ ਖਾਂ,   (ਛਾਬੜਾ)-  ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਪ ਚੋਣ ਵੱਡੇ ਫਰਕ ਨਾਲ ਜਿੱਤਣਾ, 7 ਮਹੀਨੇ ਪਹਿਲਾਂ ਭਾਰੀ ਬਹੁਮਤ ਨਾਲ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ 'ਤੇ ਮੋਹਰ ਲਾਉਣਾ ਹੈ। ਇਹ ਪ੍ਰਗਟਾਵਾ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਭਰਾ ਇਕਬਾਲ ਸਿੰਘ ਸਮਰਾ ਅਤੇ ਯੂਥ ਕਾਂਗਰਸ ਦੇ ਸੂਬਾਈ ਆਗੂ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੁਨੀਲ ਕੁਮਾਰ ਜਾਖੜ ਦੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਵੱਡੇ ਫਰਕ ਨਾਲ ਜਿੱਤਣ 'ਤੇ ਸਮਰਥਕਾਂ ਵੱਲੋਂ ਮੇਨ ਚੌਕ ਕੋਟ ਈਸੇ ਖਾਂ ਵਿਖੇ ਲੱਡੂ ਵੰਡਣ ਸਮੇਂ ਕੀਤਾ। ਇਸ ਮੌਕੇ ਸੂਬਾ ਆਗੂ ਕ੍ਰਿਸ਼ਨ ਤਿਵਾੜੀ, ਸਾਬਕਾ ਚੇਅਰਮੈਨ ਵਿਜੈ ਧੀਰ, ਸੀਨੀਅਰ ਆਗੂ ਸ਼ਿਵਾਜ ਸਿੰਘ ਭੋਲਾ, ਪ੍ਰਧਾਨ ਬਲਰਾਮ ਸ਼ਰਮਾ ਬੱਬੀ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਣੀ ਛਾਬੜਾ, ਪ੍ਰਕਾਸ਼ ਰਾਜਪੂਤ, ਹਲਕਾ ਵਿਧਾਇਕ ਦੇ ਪੀ. ਏ. ਸੋਹਣ ਸਿੰਘ ਖੇਲਾ, ਸੁਮੀਤ ਕੁਮਾਰ ਮਲਹੋਤਰਾ, ਭਾਊ ਲਖਵੀਰ ਸਿੰਘ ਲੱਖਾ, ਮਹਿਲ ਸਿੰਘ ਚੌਹਾਨ, ਬਿਕਰਮ ਬਿੱਲਾ, ਸਿਟੀ ਪ੍ਰਧਾਨ ਅਸ਼ੋਕ ਠਾਕੁਰ, ਸੁਖਦੇਵ ਸਿੰਘ ਸੰਧੂ, ਹਰਸ਼ਿੰਦਰਪਾਲ ਸਿੰਘ ਸੰਧੂ, ਆੜ੍ਹਤੀ ਬਿੰਦਰ ਗਲੋਟੀ, ਹਰਜੀਤ ਸਿੰਘ ਬਰ੍ਹਮਾ, ਗੁਰਮੁਖ ਗਲੋਟੀ, ਜੱਸਾ ਸਿੱਧੂ, ਪ੍ਰਿੰਸ ਲਾਹੜ, ਚੌਧਰੀ ਬਲਵੀਰ ਸਿੰਘ, ਗੁਰਚਰਨ ਸਿੰਘ ਦਾਤੇਵਾਲ, ਸਰਦੂਲ ਸਿੰਘ ਬੈਂਸ, ਰਾਜੀਵ ਗੁਪਤਾ, ਸੁਖ ਬੈਂਸ, ਟੋਨੀ ਸ਼ਰਮਾ, ਗੁਰਚਰਨ ਸਿੰਘ ਰਾਜਪੂਤ, ਬਲਵਿੰਦਰ ਸਿੰਘ ਭੈਣੀ, ਮਹਿੰਦਰ ਸਿੰਘ ਰਾਜਪੂਤ, ਸੋਨੂੰ ਸਿੱਧੂ, ਕਾਲਾ ਪ੍ਰਧਾਨ, ਜੱਸ ਚੱਕੀ ਵਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।


Related News