4 ਦਿਨ ਦੇ ਪੁਲਸ ਰਿਮਾਂਡ ਬਾਅਦ ਭੇਜਿਆ ਜੇਲ

08/17/2017 3:52:08 AM

ਅਬੋਹਰ,   (ਸੁਨੀਲ, ਰਹੇਜਾ)—  ਥਾਣਾ ਖੂਈਆਂ ਸਰਵਰ ਮੁਖੀ ਬਲਵਿੰਦਰ ਸਿੰਘ ਤੇ ਚੌਕੀ ਮੌਜਗੜ੍ਹ ਮੁਖੀ ਬਲਦੇਵ ਸਿੰਘ ਨੇ 8 ਕਿਲੋ ਭੁੱਕੀ ਸਣੇ 2 ਭਰਾਵਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਸੀ। ਦੋਵਾਂ ਨੂੰ ਮਾਣਯੋਗ ਜੱਜ ਜਸਵੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਦੋਵਾਂ ਦੋਸ਼ੀਆਂ ਨੂੰ 4 ਦਿਨ ਦੇ ਪੁਲਸ ਰਿਮਾਂਡ ਬਾਅਦ ਜੇਲ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਹੇਠ ਆਉਂਦੀ ਚੌਕੀ ਮੌਜਗੜ੍ਹ ਮੁਖੀ ਬਲਦੇਵ ਸਿੰਘ ਨੇ ਨਾਕਾਬੰਦੀ ਕਰ ਰੱਖੀ ਸੀ ਕਿ ਗੰਗਾਨਗਰ ਰੋਡ ਤੋਂ ਇਕ ਟਰੱਕ ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਟਰੱਕ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ 'ਚੋਂ 8 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਦੋਵਾਂ ਭਰਾਵਾਂ ਦੀ ਪਛਾਣ ਜੋਸਫ ਊਰਫ ਬੱਬਲੂ ਤੇ ਮਾਰਸ਼ਨ ਪੁੱਤਰਾਨ ਮਾਈਕਲ ਵਾਸੀ ਬਸਤੀ ਲਾਲ ਕੁੜਲੀ ਕੈਂਟ ਫਿਰੋਜ਼ਪੁਰ ਦੇ ਰੂਪ 'ਚ ਹੋਈ।


Related News