ਜੇ. ਈ. ਕੌਂਸਲ ਵੱਲੋਂ ਐੱਸ. ਈ. ਦਫਤਰ ਅੱਗੇ ਧਰਨਾ

12/13/2017 7:44:12 AM

ਤਰਨਤਾਰਨ,   (ਆਹਲੂਵਾਲੀਆ, ਰਾਜੂ)-  ਕੌਂਸਲ ਆਫ ਯੂਨੀਅਨ ਇੰਜੀਨੀਅਰ ਬਿਜਲੀ ਬੋਰਡ ਸਰਕਲ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਪ੍ਰਦਰਸ਼ਨ ਐੱਸ. ਈ., ਪਾਵਰਕਾਮ ਦਫਤਰ ਤਰਨਤਾਰਨ ਦੇ ਗੇਟ ਦੇ ਬਾਹਰ ਪ੍ਰਧਾਨ ਨੀਰਜ ਸ਼ਰਮਾ ਦੀ ਅਗਵਾਈ ਹੇਠ ਦਿੱਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਸਰਪ੍ਰਸਤ ਇੰਜੀ. ਐੱਚ. ਐੱਸ. ਕੋਹਲੀ, ਨਰਿੰਦਰ ਸਿੰਘ, ਜੇ. ਈ. ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਸਰਕਲ ਸਕੱਤਰ ਹਰਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਪੱਟੀ ਆਦਿ ਆਗੂਆਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੀ. ਐੱਸ. ਪੀ. ਸੀ. ਐੱਲ. ਦੀ ਜੇ. ਈ. ਦੀ ਮੁੱਢਲੀ ਤਨਖਾਹ ਪੰਜਾਬ ਸਰਕਾਰ ਦੇ ਜੇ. ਈ. ਦੇ ਬਰਾਬਰ, ਪਾਵਰਕਾਮ ਮੁੱਢਲੀ ਤਨਖਾਹ 17450 ਤੋਂ 18250 ਰੁਪਏ ਕੀਤੀ ਜਾਵੇ, ਨਵੇਂ ਜੇ. ਈ. ਨੂੰ ਲੋਡ ਜਾਰੀ ਕਰਨ, ਜੇ. ਈ. ਤੋਂ ਏ. ਏ. ਈ. ਦੀ ਪਦਉਨਤੀ ਕੀਤੀ ਜਾਵੇ, ਕੰਪਿਊਟਰਾਈਜ਼ਡ ਕੀਤੇ ਸਿਸਟਮ ਨੂੰ ਸੌਖਾਲੇ ਤਰੀਕੇ ਨਾਲ ਲਾਗੂ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਇਹ ਧਰਨਾ ਸਟੇਟ ਕਮੇਟੀ ਦੇ ਸੱਦੇ 'ਤੇ ਦਿੱਤਾ ਜਾ ਰਿਹਾ ਹੈ ਅਤੇ 12 ਤੋਂ ਲੈ ਕੇ 18 ਦਸੰਬਰ ਤੱਕ ਸਟੋਰਾਂ ਅਤੇ ਐੱਮ. ਈ. ਲੈਬ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। 
ਇਸ ਮੌਕੇ ਜੇ. ਈ. ਰਣਧੀਰ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਕੁਲਬੀਰ ਸਿੰਘ, ਗੁਰਭੇਜ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ, ਜਸਮੀਤ ਸਿੰਘ, ਗਿਆਨ ਸਿੰਘ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਸਤਿੰਦਰਪਾਲ ਸਿੰਘ, ਗੁਰਭੇਜ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।


Related News