ਜਾਅਲੀ ਵੀਜ਼ੇ ''ਤੇ ਆਏ 2 ਏਅਰਪੋਰਟ ''ਤੇ ਗ੍ਰਿਫਤਾਰ

10/17/2017 12:11:22 PM

ਅੰਮ੍ਰਿਤਸਰ (ਸੰਜੀਵ) - ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਇਮੀਗਰੇਸ਼ਨ ਅਧਿਕਾਰੀ ਅਸ਼ੋਕ ਕੁਮਾਰ ਨੇ ਜਾਂਚ ਦੌਰਾਨ ਜਾਅਲੀ ਵੀਜੇ 'ਤੇ ਆਏ ਮੰਸੂਰ ਹੱਕ ਨਿਵਾਸੀ ਸਹਾਰਘਾਟ ਮਧੂਬਨੀ ਬਿਹਾਰ ਅਤੇ ਸਤਾਰ ਨਦਾਫ ਨਿਵਾਸੀ ਬਿਹਾਰ ਨੂੰ ਗ੍ਰਿਫਤਾਰ ਕੀਤਾ। 
ਏਅਰਪੋਰਟ ਅਧਿਕਾਰੀਆਂ ਨੇ ਉਕਤ ਦੋਨਾਂ ਮੁਲਜ਼ਮਾਂ ਦੇ ਪਾਸਪੋਰਟ ਅਤੇ ਹੋਰ ਕਾਗਜ਼ਾਤ ਜ਼ਬਤ ਕਰ ਕੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਿਸ 'ਤੇ ਥਾਣਾ ਏਅਰਪੋਰਟ ਦੀ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News