ਚੰਡੀਗੜ੍ਹ ਰੋਡ 'ਤੇ ਮਰਸਡੀਜ਼ ਬੱਸ ਅਤੇ ਟਰੱਕ ਵਿਚਾਲੇ ਟੱਕਰ, 3 ਜ਼ਖਮੀ (ਵੀਡੀਓ)

Monday, July 17, 2017 10:16 AM

ਰੂਪਨਗਰ (ਗੁਰਮੀਤ ਸਿੰਘ) — ਚੰਡੀਗੜ੍ਹ ਰੋਡ 'ਤੇ ਪਿੰਡ ਰੰਗੀਲ ਪੁਰ ਨੇੜੇ ਸੋਮਵਾਰ ਸਵੇਰ ਲਿਬੜਾ ਟ੍ਰਾਂਸਪੋਰਟ ਦੀ ਮਰਸਡੀਜ਼ ਬੱਸ ਤੇ ਇਕ ਟਰੱਕ ਦੀ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਾਸਨ ਨਹੀਂ ਹੋਇਆ ਅਤੇ ਬੱਸ ਡਰਾਈਵਰ ਤੇ ਹੋਰ ਤਿੰਨ ਸਵਾਰੀਆਂ ਦੇ ਮਾਮੂਲੀ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਬਾਕ ਲਿਬੜਾ ਟ੍ਰਾਂਸਪੋਰਟ ਦੀ ਮਰਸਡੀਜ਼ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ ਤੇ ਟਰੱਕ ਆਨੰਦਪੁਰ ਸਾਹਿਬ ਤੋਂ ਮੋਹਾਲੀ ਵੱਲ ਜਾ ਰਿਹਾ ਸੀ। ਬੱਸ ਡਰਾਈਵਰ ਜਲਦੀ ਪਹੁੰਚਣ ਕਾਰਨ ਬੱਸ ਨੂੰ ਗਲਤ ਸਾਈਡ ਤੋਂ ਲੈ ਜਾ ਰਿਹਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। 
ਮੌਕੇ 'ਤੇ ਪੁੱਜੀ ਸਥਾਨਕ ਪੁਲਸ ਨੇ ਘਟਨਾ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।  ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!