ਡੇਂਗੂ ਤੇ ਮਲੇਰੀਆ ਬੁਖਾਰ ਦੀ ਰੋਕਥਾਮ ਬਾਰੇ ਦਿੱਤੀ ਜਾਣਕਾਰੀ

10/18/2017 6:04:17 AM

ਮਹਿਤਪੁਰ, (ਛਾਬੜਾ)- ਸਿਵਲ ਹਸਪਤਾਲ ਮਹਿਤਪੁਰ ਦੇ ਐੱਸ. ਐੱਮ. ਓ. ਪਰਮਜੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜਿਸ ਵਿਚ ਡਾ. ਜਸਵਿੰਦਰ ਸਿੰਘ ਮੈਡੀਕਲ ਅਫਸਰ ਮਹਿਤਪੁਰ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। 
ਟੁੱਟੇ-ਫੁੱਟੇ ਭਾਂਡੇ, ਟਾਇਰ, ਗਮਲੇ, ਕੂਲਰ ਆਦਿ ਵਿਚ ਪਾਣੀ ਨਾ ਰੱਖੋ। ਇਸ ਮੌਕੇ ਘਰਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਸਮੇਂ ਸੁਰਿੰਦਰਪਾਲ, ਰੁਪਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਚਰਨਜੀਤ ਸਿੰਘ ਤੇ ਰਾਜ ਕੁਮਾਰ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ।


Related News