ਮਨਾਂ ਦੀ ਕੜਵਾਹਟ ਨੂੰ ਭਾਰਤ-ਪਾਕਿ ਜਵਾਨਾਂ ਨੇ ਮਿਠਾਸ ਨਾਲ ਕੀਤਾ ਦੂਰ, ਇਕ-ਦੂਜੇ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

10/20/2017 11:20:42 AM

ਫਾਜ਼ਿਲਕਾ (ਸੁਨੀਲ ਨਾਗਪਾਲ) - ਭਾਰਤ-ਪਾਕਸਤਾਨ ਦੇਸ਼ ਦੀਆਂ ਫੌਜਾਂ ਵਿਚਕਾਰ ਪੈਦਾ ਹੋਏ ਤਣਾਅ ਭਰੇ ਮਾਹੌਲ ਨੂੰ ਘੱਟ ਕਰਨ ਲਈ ਫਾਜ਼ਿਲਕਾ ਦੀ ਕੌਮਾਂਤਰੀ ਸਰਹੱਦ 'ਤੇ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੇ ਦੀਵਾਲੀ ਦੇ ਤਿਉਹਾਰ 'ਤੇ ਇਕ ਦੂਜੇ ਨੂੰ ਮੁਬਾਰਕਾਂ ਦੇ ਕੇ ਪਹਿਲ ਕੀਤੀ। ਦੇਸ਼ ਭਰ 'ਚ ਜਿੱਥੇ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਭਾਰਤ-ਪਾਕਿਸਤਾਨ ਵਿਚਾਕਾਰ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਲੀ ਕੜਵਾਹਟ ਨੂੰ ਦੂਰ ਕਰਨ ਲਈ ਫਾਜ਼ਿਲਕਾ ਇਲਾਕੇ ਦੀ ਕੌਮਾਂਤਰੀ ਸਰਹੱਦ 'ਤੇ ਦੇਸ਼ ਸੇਵਾ ਕਰ ਰਹੇ ਬੀ. ਐੱਸ. ਐੱਫ. ਦੇ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਰੇਜਰਾਂ ਨੂੰ ਦੀਵਾਲੀ ਦੇ ਮੌਕੇ ਆਪਣੀਆਂ ਖੁਸ਼ੀਆਂ 'ਚ ਸ਼ਾਮਿਲ ਕਰਦੇ ਹੋਏ ਆਪਸੀ ਭਾਈਚਾਰਾ ਵਧਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਬੀ. ਐੱਸ. ਐਫ. ਦੇ ਕਮਾਂਡੇਟ ਐੱਸ. ਪੀ. ਸਿੰਘ ਨੇ ਖੁਸ਼ੀ ਦੇ ਮੌਕੇ 'ਤੇ ਅਮਨ ਸ਼ਾਂਤੀ ਦਾ ਪੈਗਾਮ ਲੈ ਕੇ ਇਕ ਦੂਜੇ ਨੂੰ ਮਿਠਾਈ ਭੇਟ ਕੀਤੀ।


Related News