ਪੰਜਾਬ ਦੀ ਅਵਨੀਤ ਸਿੱਧੂ ਨੇ ਅਮਰੀਕਾ ''ਚ ਗੱਡੇ ਝੰਡੇ, ਵਿਸ਼ਵ ਪੁਲਸ ਖੇਡਾਂ ''ਚ ਜਿੱਤੇ ਚਾਰ ਮੈਡਲ (ਵੀਡੀਓ)

08/17/2017 12:44:43 PM

ਲਾਸ ਏਂਜਲਸ—ਭਾਰਤੀ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਅਮਰੀਕਾ ਵਿੱਚ ਚੱਲ ਰਹੀਆਂ ਵਿਸ਼ਵ ਪੁਲਸ ਖੇਡਾਂ ਵਿੱਚ 4 ਤਗਮੇ ਹਾਸਲ ਕੀਤੇ। ਅਵਨੀਤ ਸਿੱਧੂ ਪੰਜਾਬ ਪੁਲਸ 'ਚ ਡੀ.ਐੱਸ.ਪੀ. ਦਾ ਅਹੁਦਾ ਸੰਭਾਲ ਰਹੀ ਹੈ। ਅਵਨੀਤ ਨੇ ਵਧੀਆਂ ਪ੍ਰਦਰਸ਼ਨ ਕਰਦੇ ਹੋਏ 1 ਸੋਨ, 1 ਚਾਂਦੀ ਅਤੇ 2 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ।ਅਵਨੀਤ ਨੇ ਇਹ ਉਪਲੱਬਧੀ ਹਾਸਲ ਕਰ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਪੁਲਸ ਐਂਡ ਫਾਇਰ ਖੇਡ ਫੈਡਰੇਸ਼ਨ ਦੇ ਵਲੋਂ 1985 'ਚ ਓਲੰਪਿਕਸ ਦੀ ਤਰਜ 'ਤੇ ਵਿਸ਼ਵ ਪੁਲਸ ਐਂਡ ਫਾਇਰ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਾਰ ਖੇਡਾਂ 'ਚ 70 ਦੇਸ਼ਾਂ ਦੇ 8 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ 65 ਵੱਖ-ਵੱਖ ਖੇਡਾਂ 'ਚ ਹਿੱਸਾ ਲਿਆ।


Related News