ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਦੇ ਰਿਸ਼ਤੇਦਾਰ ਦੀ ਸ਼ੱਕੀ ਹਾਲਾਤ ਖੂਨ ਨਾਲ ਲਥਪਥ ਮਿਲੀ ਲਾਸ਼

12/11/2017 7:02:34 PM

ਜ਼ੀਰਾ (ਵਿੱਜ) : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਰਿਸ਼ਤੇਦਾਰ ਦੀ ਸ਼ੱਕੀ ਹਾਲਾਤ ਵਿਚ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਬਚਨ ਸਿੰਘ ਪੁੱਤਰ ਹੀਰਾ ਸਿੰਘ (78) ਦੀ ਖੂਨ ਨਾਲ ਲਥਪਥ ਲਾਸ਼ ਪਿੰਡ ਬਸਤੀ ਬੂਟੇ ਵਾਲੀ ਸਥਿਤ ਹਵੇਲੀ ਵਿਚ ਪਈ ਮਿਲੀ।
ਇਸ ਸਬੰਧੀ ਸੂਚਨਾ ਮਿਲਣ 'ਤੇ ਐੱਸ.ਪੀ.ਡੀ. ਅਜਮੇਰ ਸਿੰਘ ਬਾਠ, ਡੀ.ਐੱਸ.ਪੀ. ਜ਼ੀਰਾ ਦੇਵਦੱਤ ਸ਼ਰਮਾ ਅਤੇ ਐੱਸ.ਐੱਚ.ਓ. ਸਦਰ ਜਸਬੀਰ ਸਿੰਘ ਪੰਨੂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮ੍ਰਿਤਕ ਗੁਰਬਚਨ ਸਿੰਘ ਦੇ ਸਿਰ 'ਚ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ, ਜਿਸ ਸਬੰਧੀ ਪੁਲਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।


Related News