ਦੇਸ਼ ਨੇ ਮਨਾਇਆ ਆਜ਼ਾਦੀ ਦਿਹਾੜਾ ਪਰ ਮਾਰਕੀਟ ਕਮੇਟੀ ਦਾ ''ਗਣਤੰਤਰ'' ਦਿਵਸ

08/16/2017 7:10:06 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਬੀਤੀ ਸਵੇਰ ਜਦੋਂ ਸਾਰਾ ਦੇਸ਼ ਆਜ਼ਾਦੀ ਦਿਵਸ ਦੇ ਜਸ਼ਨ ਮਨਾ ਰਿਹਾ ਸੀ ਤਾਂ ਸਥਾਨਕ ਕੋਟਕਪੂਰਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਮਨਾਏ ਗਏ ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਲਈ ਬਣਾਏ ਗਏ ਵੀ. ਆਈ. ਪੀ. ਗੇਟ 'ਤੇ ਮਾਰਕੀਟ ਕਮੇਟੀ ਵੱਲੋਂ 71ਵੇਂ ਗਣਤੰਤਰ ਦਿਵਸ ਦੀ ਵਧਾਈ ਦਾ ਲਗਾਇਆ ਗਿਆ ਬੈਨਰ ਜਸ਼ਨਾਂ ਨੂੰ ਫਿੱਕਾ ਕਰ ਰਿਹਾ ਸੀ।  
ਵਰਨਣਯੋਗ ਹੈ ਕਿ ਬਣਾਏ ਗਏ ਇਸ ਵੀ. ਆਈ. ਪੀ ਗੇਟ ਤੋਂ ਹੀ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸਮੇਤ ਅਨੇਕਾਂ ਹੋਰ ਪਤਵੰਤੇ ਵੀ ਲੰਘੇ ਪ੍ਰੰਤੂ ਕਿਸੇ ਵੀ ਅਧਿਕਾਰੀ ਦੀ ਸਵੱਲੀ ਨਜ਼ਰ ਗੇਟ 'ਤੇ ਲਗਾਏ ਗਏ ਇਸ ਗਲਤ ਬੈਨਰ ਉੱਤੇ ਨਹੀਂ ਗਈ। ਜਿਸ ਕਾਰਨ ਇਹ ਬੈਨਰ ਸਮਾਗਮ ਦੀ ਸਮਾਪਤੀ ਤੱਕ ਗੇਟ 'ਤੇ ਲੱਗਿਆ ਚਰਚਾ ਦਾ ਵਿਸ਼ਾ ਬਣਿਆ ਰਿਹਾ ਪ੍ਰੰਤੂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ 'ਤੇ ਵੱਡੀ ਗਿਣਤੀ ਵਿਚ ਹਾਜ਼ਰ ਪੁਲਸ ਨੇ ਕੋਈ ਨੋਟਿਸ ਨਹੀਂ ਲਿਆ। ਜਦ ਮਾਰਕਿਟ ਕਮੇਟੀ ਦੀ ਇਹ ਗਲਤੀ ਤੇ ਪ੍ਰਸ਼ਾਸ਼ਨ ਦੀ ਅਣਗਹਿਲੀ ਧਿਆਨ ਵਿਚ ਆਈ ਤਾਂ ਲੋਕ ਇਹ ਚਰਚਾ ਕਰਦੇ ਰਹੇ ਕਿ ਜਿਹੜੇ ਅਧਿਕਾਰੀ ਦੇਸ਼ ਦੀ ਆਜ਼ਾਦੀ ਨੂੰ ਗਣਤੰਤਰ ਦਿਵਸ ਆਖਦੇ ਹਨ, ਉਨ੍ਹਾਂ ਤੋਂ ਭਲੇ ਦੀ ਭਲਾ ਕੀ ਆਸ ਰੱਖੀ ਜਾ ਸਕਦੀ ਹੈ।


Related News