ਕਾਂਟੀਆਂ ਵਿਖੇ ਦੂਜੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

12/04/2017 4:34:41 AM

ਭੂੰਗਾ (ਭਟੋਆ)— ਨੌਜਵਾਨ ਸਪੋਰਟਸ ਕਲੱਬ ਪਿੰਡ ਕਾਂਟੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾ ਤੀਸਰੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਮਲਜੀਤ ਕੌਰ ਸਾਬਕਾ ਸਰਪੰਚ ਪਿੰਡ ਕਾਂਟੀਆਂ ਵੱਲੋਂ ਕਰ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਕਮੇਟੀ ਦੇ ਪ੍ਰਧਾਨ ਕੁਲਵਿੰਦਰ ਕੁਮਾਰ, ਪ੍ਰਧਾਨ ਕਸ਼ਮੀਰ ਸਿੰਘ ਸ਼ੀਰਾ, ਪ੍ਰਵੀਨ ਕੁਮਾਰ ਚੋਪੜਾ, ਅਨਿਲ ਕੁਮਾਰ ਪੰਚਾਇਤ ਮੈਂਬਰ ਅਤੇ ਰੁਪਿੰਦਰ ਕੁਮਾਰ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ 50 ਕਿਲੋ ਭਾਰ ਅਤੇ 60 ਕਿਲੋ ਵਜ਼ਨ ਵਾਲੀਆਂ ਟੀਮਾਂ ਦੇ ਮੈਚ 5 ਦਸੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 60 ਕਿਲੋ ਭਾਰ ਵਾਲੀ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 11000 ਅਤੇ ਦੂਜੇ ਨੰਬਰ 'ਤੇ ਆਈ ਟੀਮ ਨੂੰ 5100 ਰੁਪਏ ਨਕਦ ਇਨਾਮ ਤੇ ਟਰਾਫੀ ਅਤੇ 50 ਕਿਲੋ ਭਾਰ ਵਰਗ 'ਚ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 3100 ਰੁਪਏ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 1500 ਰੁਪਏ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ। ਇਨਾਮਾਂ ਦੀ ਵੰਡ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ 5 ਦਸੰਬਰ ਨੂੰ ਕਰਨਗੇ। ਟੂਰਨਾਮੈਂਟ ਨੂੰ ਵਿਸ਼ੇਸ਼ ਸਹਿਯੋਗ ਗੁਲਸ਼ਨ ਰਾਏ ਮੌਂਟੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਕੁੰਦਨ ਹੁਸ਼ਿਆਰਪੁਰ, ਸੋਨੂੰ ਖੁਣ-ਖੁਣ, ਹੈਪੀ ਕੋਠੇ ਜੱਟਾਂ, ਬਬਲੂ ਭੀਖੋਵਾਲ, ਸੋਨੂੰ, ਸੁਰਿੰਦਰ ਸਿੰਘ ਪੰਚਾਇਤ ਮੈਂਬਰ, ਸੋਮ ਲਾਲ ਚੱਕ ਸਮਾਣਾ, ਸਤੀਸ਼ ਕੁਮਾਰ, ਮਨੋਜ ਕੁਮਾਰ, ਗੁਰਪ੍ਰੀਤ ਸਿੰਘ, ਸੁੱਖ ਰਾਮ, ਰਾਕੇਸ਼ ਬੱਬੂ, ਰੌਕੀ, ਜਸਪ੍ਰੀਤ, ਸ਼ਿਵਮ ਕੁਮਾਰ, ਹੰਸ ਰਾਜ ਕਾਂਟੀਆਂ, ਬਿੰਦੀ ਕਾਂਟੀਆਂ, ਕੁਮੈਂਟੇਟਰ ਹਰਦੀਪ ਸਿੰਘ ਰੰਧਾਵਾ ਅਤੇ ਗੋਪੀ ਰੰਗੀਲਾ ਵੱਲੋਂ ਦਿੱਤਾ ਜਾ ਰਿਹਾ ਹੈ।


Related News