ਹਾਈ ਅਲਰਟ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਦੀ ਚੈਕਿੰਗ

06/25/2017 1:58:11 AM

ਬਟਾਲਾ,   (ਬੇਰੀ)-  ਪੰਜਾਬ ਵਿਚ ਸੰਭਾਵਿਤ ਅੱਤਵਾਦੀ ਖਤਰੇ ਨੂੰ ਦੇਖਦਿਆਂ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਅੱਜ ਬਟਾਲਾ ਰੇਲਵੇ ਪੁਲਸ ਤੇ ਡਾਗ ਸਕੁਐਡ ਟੀਮ ਵੱਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਗਈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਪੁਲਸ ਇੰਸਪੈਕਟਰ ਸਤਪਾਲ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਿਸੇ ਵੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਡਾਗ ਸਕੁਐਡ ਦੀ ਮਦਦ ਨਾਲ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਵਚਨਬੱਧ ਹੈ। ਇਸ ਲਈ ਪੁਲਸ ਦੀ ਚੱਪੇ-ਚੱਪੇ 'ਤੇ ਨਜ਼ਰ ਹੈ। ਇਸ ਮੌਕੇ ਡਾਗ ਸਕੁਐਡ ਇੰਚਾਰਜ ਐੱਸ. ਆਈ. ਕੁਲਦੀਪ ਸਿੰਘ, ਏ. ਐੱਸ. ਆਈ. ਰਛਪਾਲ ਸਿੰਘ ਬੱਲ, ਆਰ. ਪੀ. ਐੱਫ. ਤੇ ਪੁਲਸ ਪਾਰਟੀ ਹਾਜ਼ਰ ਸੀ। 


Related News