ਪੁਲਸ ''ਚ ਭਰਤੀ ਦੇ ਨਾਂ ''ਤੇ ਠੱਗੇ ਢਾਈ ਲੱਖ

06/26/2017 3:12:07 AM

ਅੰਮ੍ਰਿਤਸਰ,   (ਅਰੁਣ)-  ਪੁਲਸ 'ਚ ਭਰਤੀ ਦਾ ਲਾਰਾ ਲਾ ਕੇ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਇਕ ਜਾਅਲਸਾਜ਼ ਖਿਲਾਫ ਥਾਣਾ ਜੰਡਿਆਲਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜੰਡਿਆਲਾ ਵਾਸੀ ਦਲਬੀਰ ਸਿੰਘ ਦੀ ਸ਼ਿਕਾਇਤ 'ਤੇ ਪੁਲਸ 'ਚ ਨੌਕਰੀ ਦਾ ਝਾਂਸਾ ਦੇ ਕੇ ਉਸ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਨੱਥਾ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਮਾਨੋਚਾਹਲ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News