ਸਹੁਰਿਆਂ ਨੇ ਦੁੱਧ ''ਚ ਕੁਝ ਮਿਲਾ ਕੇ ਪਿਲਾਇਆ, ਜਵਾਈ ਹਸਪਤਾਲ ''ਚ ਦਾਖਲ

06/25/2017 7:47:46 AM

ਕਪੂਰਥਲਾ, (ਮਲਹੋਤਰਾ)— ਸਹੁਰਿਆਂ 'ਤੇ ਜ਼ਹਿਰੀਲਾ ਪਦਾਰਥ ਮਿਲਾ ਦੁੱਧ ਪਿਲਾ ਕੇ ਆਪਣੇ ਜਵਾਈ ਨੂੰ ਮਾਰਨ ਦਾ ਯਤਨ ਕਰਨ ਦਾ ਸਮਾਚਾਰ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਕੁਲਵਿੰਦਰ ਸਿੰਘ ਪੁੱਤਰ ਦੀਪਾ ਸਿੰਘ ਵਾਸੀ ਪਿੰਡ ਅਤੇ ਡਾਕਖਾਨਾ ਹੁਸਨਪੁਰ, ਰੇਲਵੇ ਕੋਚ ਫੈਕਟਰੀ ਕਪੂਰਥਲਾ ਨੇ ਦੱਸਿਆ ਕਿ ਉਹ ਬੂਟਾ ਵਾਲ ਮੱਕੂ ਸਥਿਤ ਆਪਣੇ ਸਹੁਰੇ ਘਰ ਆਪਣੀ ਪਤਨੀ ਨੂੰ ਲੈਣ ਗਿਆ ਸੀ। ਇਸ ਦੌਰਾਨ ਉਸਦੀ ਸੱਸ ਨੇ ਉਸਨੂੰ ਪੀਣ ਲਈ ਦੁੱਧ ਦਿੱਤਾ, ਜਿਸ ਨਾਲ ਉਸਦੀ ਤਬੀਅਤ ਖਰਾਬ ਹੋ ਗਈ। ਮੈਨੂੰ ਸ਼ੱਕ ਹੈ ਕਿ ਮੇਰੀ ਸੱਸ ਨੇ ਮੈਨੂੰ ਦੁੱਧ ਵਿਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਹੈ।  ਤਬੀਅਤ ਖਰਾਬ ਹੋਣ ਦੇ ਕਾਰਨ ਮੇਰੇ ਘਰ ਵਾਲਿਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਮਾਮਲੇ ਦੀ ਜਾਂਚ ਜਾਰੀ ਹੈ।


Related News