2 ਕੇਸਾਂ ''ਚ ਲੋੜੀਂਦਾ ਦੋਸ਼ੀ ਪ੍ਰੋਡਕਸ਼ਨ ਵਾਰੰਟ ''ਤੇ ਕੇਂਦਰੀ ਜੇਲ ''ਚੋਂ ਲਿਆਂਦਾ

Friday, April 21, 2017 2:41 AM
2 ਕੇਸਾਂ ''ਚ ਲੋੜੀਂਦਾ ਦੋਸ਼ੀ ਪ੍ਰੋਡਕਸ਼ਨ ਵਾਰੰਟ ''ਤੇ ਕੇਂਦਰੀ ਜੇਲ ''ਚੋਂ ਲਿਆਂਦਾ

ਖਾਸਾ, (ਮਲਕੀਤ)- ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਤੇ ਐੱਸ. ਐੱਚ. ਓ. ਘਰਿੰਡਾ ਬਲਕਾਰ ਸਿੰਘ ਦੀਆਂ ਹਦਾਇਤਾਂ ''ਤੇ ਪੁਲਸ ਚੌਕੀ ਖਾਸਾ ਦੇ ਇੰਚਾਰਜ ਰਕੇਸ਼ ਕੁਮਾਰ ਨੇ ਸਤਨਾਮ ਸਿੰਘ ਸੱਤੂ ਪੁੱਤਰ ਗੁਰਦਿਆਲ ਸਿੰਘ ਵਾਸੀ ਝਬਾਲ ਜ਼ਿਲਾ ਤਰਨਤਾਰਨ ਕਿਸੇ ਕੇਸ ਵਿਚ ਅੰਮ੍ਰਿਤਸਰ ਕੇਂਦਰੀ ਜੇਲ ''ਚ ਹਿਰਾਸਤ ਵਿਚ ਸੀ ਅਤੇ ਮੁਕੱਦਮਾ ਨੰਬਰ 91 ਅਤੇ 92 ਵਿਚ ਪੁਲਸ ਨੂੰ ਲੋੜੀਂਦਾ ਸੀ। ਪਹਿਲੇ ਕੇਸ ਵਿਚ ਉਸ ਨੇ ਕਿਸੇ ਏਜੰਟ ਕੋਲੋਂ ਬੈਗ ਖੋਹਿਆ ਸੀ, ਜਿਸ ਵਿਚ 80 ਹਜ਼ਾਰ ਰੁਪਏ ਨਕਦ, ਇਕ ਟੈਬਲੇਟ, 1 ਮੋਬਾਇਲ ਅਤੇ ਦੂਸਰੇ ਕੇਸ ਵਿਚ ਉਸ ਨੇ 3 ਲੜਕਿਆਂ ਨਾਲ ਮਿਲ ਕੇ ਇਕ ਮੋਟਰਸਾਈਕਲ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਲੋੜੀਂਦੇ 2 ਦੋਸ਼ੀ ਫੜੇ ਗਏ ਸਨ। ਦੋਸ਼ੀ ਸਤਨਾਮ ਸਿੰਘ ਇਨ੍ਹਾਂ ਦੋਹਾਂ ਕੇਸਾਂ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਪ੍ਰੋਡਕਸ਼ਨ ਵਾਰੰਟ ''ਤੇ ਅੰਮ੍ਰਿਤਸਰ ਕੇਂਦਰੀ ਜੇਲ ''ਚੋਂ ਲਿਆ ਕੇ ਅਦਾਲਤ ਵਿਚ ਪੇਸ਼ ਕਰ ਕੇ ਵਾਪਸ ਫਿਰ ਜੇਲ ਵਿਚ ਭੇਜ ਦਿੱਤਾ ਗਿਆ ਹੈ। ਇਸ ਮੌਕੇ ਐੱਸ. ਸੀ. ਸੁਖਬੀਰ ਸਿੰਘ, ਕਾਂਸਟੇਬਲ ਰਣਜੋਧ ਸਿੰਘ ਤੇ ਸੁਖਜਿੰਦਰ ਸਿੰਘ ਹਾਜ਼ਰ ਸਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!