ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਲਈ ਆਨ ਲਾਈਨ ਪੋਰਟਲ ਅਤੇ ਫੋਨ ਨੰਬਰ ਜਾਰੀ

12/12/2017 3:10:51 PM

ਨਵਾਂਸ਼ਹਿਰ (ਮਨੋਰੰਜਨ)— ਵਧੀਕ ਡਿਪਟੀ ਕਮਿਸ਼ਨਰ (ਜ) ਰਣਜੀਤ ਕੌਰ ਨੇ ਜ਼ਿਲੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਸਬੰਧੀ ਆਨਲਾਈਨ ਪੋਰਟਲ ਅਤੇ ਫੋਨ ਨੰਬਰਾਂ ਦੀਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਵਿਅਕਤੀ, ਨਾਜਾਇਜ਼ ਮਾਈਨਿੰਗ ਦੀ ਸੂਰਤ ਵਿੱਚ ਆਨਲਾਈਨ ਪੋਰਟਲ ਪੀ. ਬੀ. ਗਰਾਮਜ਼ (PB-GRAMS) 'ਤੇ ਸ਼ਿਕਾਇਤ ਕਰ ਸਕਦਾ ਹੈ। ਆਨਲਾਈਨ ਪੋਰਟਲ ਤੋਂ ਇਲਾਵਾ ਦਫਤਰੀ ਕੰਮ-ਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੋਨ ਨੰ. 01823-222272 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸ਼ਾਮ 5 ਵਜੇ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਫੋਨ ਨੰ. 01823-221401 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।


Related News