ਨਾਜਾਇਜ਼ ਮਾਈਨਿੰਗ ਤੋਂ ਪ੍ਰਭਾਵਿਤ ਇਲਾਕਿਆਂ ਦਾ ਆਫਤ ਬਚਾਅ ਲਈ ਹੋਵੇ ਸਰਵੇ : ''ਆਪ''

06/26/2017 6:23:43 AM

ਚੰਡੀਗੜ੍ਹ - ਪੰਜਾਬ ਦੇ ਨਾਜਾਇਜ਼ ਮਾਈਨਿੰਗ ਤੋਂ ਪ੍ਰਭਾਵਿਤ ਇਲਾਕਿਆਂ 'ਚ ਤੇਜ਼ੀ ਨਾਲ ਬਦਲ ਰਹੇ ਭੂਗੋਲਿਕ ਹਾਲਾਤ ਨੂੰ ਦੇਖਦੇ ਹੋਏ ਅਸੈੱਸਮੈਂਟ ਸਰਵੇ ਕਰਵਾਉਣ ਦੀ ਲੋੜ ਹੈ ਤਾਂ ਕਿ ਅੰਨ੍ਹੇਵਾਹ ਮਾਈਨਿੰਗ ਦੇ ਨਤੀਜੇ ਵਜੋਂ ਆਉਣ ਵਾਲੀਆਂ ਕੁਦਰਤੀ ਆਫਤਾਂ ਤੋਂ ਬਚਿਆ ਜਾ ਸਕੇ। 'ਆਪ' ਨੇਤਾ ਦਿਨੇਸ਼ ਚੱਢਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਪ੍ਰਭਾਵਿਤ ਪੰਜਾਬ ਦੇ ਹੋਰ ਇਲਾਕਿਆਂ ਸਣੇ ਰੂਪਨਗਰ ਖੇਤਰ 'ਚ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜਿਸ ਕਾਰਨ ਸੈਂਕੜੇ ਕਿਸਾਨਾਂ ਦੇ ਸਿੰਜਾਈ ਵਾਲੇ ਟਿਊਬਵੈੱਲ ਫੇਲ ਹੋ ਚੁੱਕੇ ਹਨ। ਸੂਬਾ ਸਰਕਾਰ ਭੂ-ਵਿਗਿਆਨ ਵਿਭਾਗ ਅਤੇ ਕੇਂਦਰ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਨੂੰ ਤੁਰੰਤ ਨਾਜਾਇਜ਼ ਮਾਈਨਿੰਗ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਸਰਵੇ ਕਰਕੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਹੱਲ ਲੱਭਣੇ ਚਾਹੀਦੇ ਹਨ।


Related News