ਸਾਊਦੀ ਅਰਬ ''ਚ ਫਸੇ ਨੌਜਵਾਨਾਂ ਦੀ ਵਾਪਸੀ ਲਈ ਪੂਰੀ ਕੋਸ਼ਿਸ਼ ਕਰਾਂਗਾ : ਬਰਿੰਦਰ ਢਿੱਲੋਂ

12/11/2017 12:23:37 AM

ਨੂਰਪੁਰਬੇਦੀ, (ਅਵਿਨਾਸ਼)- ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਮਕਸਦ ਨਾਲ ਪਿੰਡਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। 
ਇਸੇ ਤਹਿਤ ਹੀ ਬੀਤੇ ਦਿਨੀਂ ਉਨ੍ਹਾਂ ਵੱਲੋਂ ਪਿੰਡ ਮਵਾ ਤੇ ਮੁਕਾਰੀ ਵਿਖੇ ਹੋਰ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਦੌਰਾ ਕੀਤਾ ਗਿਆ ਤੇ ਲੋਕਾਂ ਦੀਆਂ ਮੁਸ਼ਕਲਾਂ ਗਈਆਂ। ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਚਨਾਂ ਦੀ ਪੂਰੀ ਤਰ੍ਹਾਂ ਪਾਬੰਦ ਹੈ ਤੇ ਹਲਕਾ ਰੂਪਨਗਰ ਦੇ ਹਰੇਕ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਲਈ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਮਵਾ (ਆਬਾਦੀ ਬਾਹਤੀਆਂ) ਦੇ ਪਿਛਲੇ ਕਈ ਦਿਨਾਂ ਤੋਂ ਸਾਊਦੀ ਅਰਬ 'ਚ ਫਸੇ ਨੌਜਵਾਨਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਸਰਕਾਰੀ ਪੱਧਰ 'ਤੇ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਪੂਰੇ ਪੰਜਾਬ ਵਿਚ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਵੀ ਗਲਤ ਏਜੰਟ ਨੂੰ ਬਖਸ਼ਿਆ ਨਹੀਂ ਜਾਵੇਗਾ। 
ਇਸ ਦੌਰਾਨ ਮਨਦੀਪ ਰਿੰਕਾ, ਸਾਬਕਾ ਸਰਪੰਚ ਪ੍ਰੀਤਮ ਮਵਾ, ਰਾਣਾ ਬਲਿੰਦਰ ਸਿੰਘ, ਵਿਕਰਾਂਤ ਰਾਣਾ, ਰਾਣਾ ਜੈਨ ਸਿੰਘ ਮੁਕਾਰੀ, ਨੰਬਰਦਾਰ ਕਰਮ ਸਿੰਘ ਅਮਰਪੁਰ ਬੇਲਾ, ਸਰਪੰਚ ਸੋਢੀ, ਮੇਹਰ ਸਿੰਘ, ਚੰਨਣ ਸਿੰਘ, ਜਰਨੈਲ ਨੰਬਰਦਾਰ ਸਮੀਰੋਵਾਲ, ਪਰਗਟ ਸਿੰਘ, ਕਮਲ ਖਟਕੜ, ਪ੍ਰਭ ਦਿਆਲ ਗੋਬਿੰਦਰਪੁਰ ਬੇਲਾ, ਸਰਪੰਚ ਜਸਵਿੰਦਰ ਸਿੰਘ ਬੜੀਵਾਲ, ਜਗਦੀਪ ਸਿੰਘ ਸੈਕਟਰੀ, ਪ੍ਰੇਮ ਸਿੰਘ, ਹਰਨੇਕ ਸਿੰਘ, ਪ੍ਰਦੀਪ ਪਾਠਕ ਤੇ ਹੋਰ ਹਾਜ਼ਰ ਸਨ।


Related News