ਦਲ ਖਾਲਸਾ ਵੱਲੋਂ 69ਵੇਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ''ਤੇ ਸ਼ਹਿਰ ''ਚ ਮਾਰਚ

12/11/2017 7:13:38 AM

ਗੁਰਦਾਸਪੁਰ  (ਵਿਨੋਦ, ਦੀਪਕ) - ਦਲ ਖਾਲਸਾ ਨੇ ਭਾਰਤ ਸਰਕਾਰ ਨੂੰ ਪ੍ਰੇਸ਼ਾਨੀ ਵਿਚ ਪਾਉਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਜੇਕਰ ਝੂਠ ਨਹੀਂ ਬੋਲ ਰਹੀ ਤਾਂ ਉਹ ਐੱਮਨੈਸਟੀ ਇੰਟਰਨੈਸ਼ਨਲ ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੰਜਾਬ ਵਿਚ ਲਗਾਤਾਰ ਹੋ ਰਹੀ ਮਨੁੱਖੀ ਅਧਿਕਾਰਾਂ ਦੇ ਹਨਨ ਸਬੰਧੀ ਸ਼ਿਕਾਇਤਾਂ ਦੀ ਜਾਂਚ ਕਰਨ ਦੀ ਆਗਿਆ ਦੇਵੇ। ਦਲ ਖਾਲਸਾ ਵੱਲੋਂ 69ਵੇਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰੀ ਦਿਵਸ 'ਤੇ ਅੱਜ ਸ਼ਹਿਰ ਵਿਚ ਮਾਰਚ ਕੀਤਾ ਗਿਆ, ਉਪਰੰਤ ਸਥਾਨਕ ਜਹਾਜ਼ ਚੌਕ ਵਿਚ ਪ੍ਰੋਗਰਾਮ ਕੀਤਾ ਗਿਆ।
ਮਾਰਚ ਵਿਚ ਸ਼ਾਮਲ ਵਰਕਰਾਂ ਨੇ ਬੈਨਰ ਫੜੇ ਹੋਏ ਸੀ, ਜਿਸ 'ਤੇ ਸਵਾਲ ਕੀਤਾ ਗਿਆ ਸੀ ਕਿ 'ਕਿਥੇ ਹੈ ਇਨਸਾਫ਼', 'ਮਰ ਰਿਹਾ ਹੈ ਇਨਸਾਫ' ਤੇ ਕਿੱਥੇ ਹੈ ਪੰਜਾਬ ਦੇ ਜ਼ਬਰਦਸਤੀ ਚੁੱਕ ਕੇ ਲਾਪਤਾ ਪੁੱਤਰ ਕੀਤੇ ਹਨ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਦੀ ਗੱਲ ਕਰਨਾ ਬੇਮਾਨੀ ਤੇ ਬੇਗਾਨਾ ਲੱਗਦਾ ਹੈ। ਪੁਲਸ ਦਾਅਵਿਆਂ ਨੂੰ ਠੁਸ ਕਰਦੇ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਾਨੂੰਨ ਵਿਚ ਪਹਿਲਾਂ ਹੀ ਪੁਲਸ ਨੂੰ ਅਥਾਹ ਸ਼ਕਤੀ ਮਿਲੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਗੈਂਗਵਾਰ ਨਾਲ ਨਿਪਟਣ ਦੇ ਨਾਮ 'ਤੇ ਪਕੋਕਾ ਵਰਗੇ ਕਾਲਾ ਕਾਨੂੰਨ ਲਿਆਉਣ ਨੂੰ ਤਿਆਰ ਹੈ। ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਜ਼ਬਰਦਸਤੀ ਲਾਪਤਾ ਕੀਤੇ ਇੰਦਰਪਾਲ ਸਿੰਘ ਉੱਪਲ ਦੇ ਕੇਸ ਦੀ ਜਾਣਕਾਰੀ ਦਿੱਤੀ। ਪੀੜਤ ਪਰਿਵਾਰਾਂ ਨੇ ਇਕਜੁਟ ਹੁੰਦੇ ਹੋਏ ਮਨੂੱਖੀ ਅਧਿਕਾਰਾਂ ਦੇ ਹਨਨ ਲਈ ਦੋਸ਼ੀ ਅਧਿਕਾਰੀਆਂ ਨੂੰ ਕਾਨੂੰਨ ਸਾਹਮਣੇ ਜ਼ਿੰਮੇਵਾਰ ਨਾ ਠਹਿਰਾ ਕੇ ਇਸ ਮਾਰੂ ਰੁਝਾਨ ਤੇ ਮੋਹਰ ਲਗਾਈ ਹੈ। ਇਸ ਮੌਕੇ ਸ਼ਹੀਦ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ। ਪੰਜ ਪਿਆਰਿਆਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਪਰਿਵਾਰਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੀਬੀ ਸੰਦੀਪ ਕੌਰ, ਦਿਲਬਾਗ ਸਿੰਘ, ਮੋਹਨ ਸਿੰਘ, ਦਵਿੰਦਰ ਸਿੰਘ, ਰਣਬੀਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸੀ।


Related News