ਸ਼ਾਰਟ-ਸਰਕਟ ਨਾਲ ਘਰ ''ਚ ਲੱਗੀ ਅੱਗ

08/18/2017 2:52:59 PM

ਜਲੰਧਰ(ਸੇਠੀ) - ਬੁੱਧਵਾਰ ਦੀ ਰਾਤ ਨੂੰ 10.30 ਵਜੇ ਦੇ ਕਰੀਬ ਫਗਵਾੜਾ ਰੋਡ ਵਿਖੇ ਪੈਂਦੇ ਪਿੰਡ ਬੜਿੰਗ 'ਚ ਰਹਿੰਦੇ ਤਲਜਿੰਦਰ ਸਿੰਘ ਦੇ ਘਰ 'ਚ ਅਚਾਨਕ ਅੱਗ ਲੱਗ ਗਈ।  ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਗਿਆ ਹੈ। ਭੜਕੀ ਹੋਈ ਅੱਗ ਨੂੰ ਵੇਖਦਿਆਂ ਹੀ ਹਫੜਾ-ਦਫ਼ੜੀ ਮਚ ਗਈ ਅਤੇ ਤੁਰੰਤ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦੇ ਦਿੱਤੀ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਆਸ- ਪਾਸ ਰਹਿੰਦੇ ਲੋਕਾਂ ਨੇ ਹਿੰਮਤ ਕਰਦੇ ਹੋਏ ਕਾਫੀ ਮੁਸ਼ੱਕਤ ਦੇ ਬਾਅਦ ਭੜਕੀ ਹੋਈ ਅੱਗ 'ਤੇ ਕਾਬੂ ਪਾ ਲਿਆ। ਸੂਤਰਾਂ ਮੁਤਾਬਿਕ ਘਰ ਵਿਚ ਪਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।


Related News