ਮੋਹਾਲੀ : ਦੀਵਾਲੀ ਤੋਂ ਇਕ ਦਿਨ ਪਹਿਲਾਂ ਪਤੀ ਨੇ ਗੋਲੀਆਂ ਨਾਲ ਭੁੰਨੀ ਪਤਨੀ, ਖੌਫਨਾਕ ਤਸਵੀਰਾਂ ਛੇੜ ਦੇਣਗੀਆਂ ਕੰਬਣੀ

10/18/2017 3:48:06 PM

ਮੋਹਾਲੀ (ਕੁਲਦੀਪ) :ਜਿੱਥੇ ਸਾਰਾ ਦੇਸ਼ ਦੀਵਾਲੀ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ, ਉੱਥੇ ਹੀ ਫੇਜ਼-10 'ਚ ਇਕ ਹੋਟਲ ਮਾਲਕ ਨੇ ਆਪਣੀ ਪਤਨੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਹੀ ਪਤਨੀ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਮੋਹਾਲੀ ਦੇ ਸਰਾਓਂ ਹੋਟਲ ਦੇ ਮਾਲਕ ਨਿਰੰਕਾਰ ਸਿੰਘ ਅਤੇ ਉਸ ਦੀ ਪਤਨੀ ਦਾ ਵੱਖ ਰਹਿਣ ਨੂੰ ਲੈ ਕੇ ਅਦਾਲਤ 'ਚ ਕੇਸ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ਤੋਂ ਵੱਖ ਰਹਿਣਾ ਚਾਹੁੰਦੇ ਸਨ ਅਤੇ ਇਸ ਦਾ ਕਾਰਨ ਇਹ ਸੀ ਕਿ ਨਿਰੰਕਾਰ ਸਿੰਘ ਦਾ ਸਹੁਰਾ ਪਰਿਵਾਰ ਅਤੇ ਪਤਨੀ ਉਸ 'ਤੇ ਦਬਾਅ ਪਾ ਰਹੇ ਸਨ ਕਿ ਮੋਹਾਲੀ ਦਾ ਹੋਟਲ ਵੇਚ ਕੇ ਉਹ ਆਪਣੇ ਬੱਚਿਆਂ ਨਾਲ ਇੰਗਲੈਂਡ 'ਚ ਸੈੱਟ ਹੋ ਜਾਵੇ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਤਣਾਅ ਚੱਲ ਰਿਹਾ ਸੀ, ਜਿਸ ਕਾਰਨ ਅਦਾਲਤ 'ਚ ਤਲਾਕ ਦਾ ਕੇਸ ਉਨ੍ਹਾਂ ਵਲੋਂ ਲਾਇਆ ਗਿਆ ਸੀ। 
ਇਹ ਵੀ ਪਤਾ ਲੱਗਿਆ ਹੈ ਕਿ ਨਿਰੰਕਾਰ ਸਿੰਘ ਦੇ ਦਿਲ 'ਚ ਕੁਝ ਦਿਨ ਪਹਿਲਾਂ ਬੈਲੂਨ ਪਾਇਆ ਗਿਆ ਸੀ ਅਤੇ ਸਾਈਕੇਟ੍ਰਿਕ ਕੋਲ ਇਸ ਦਾ ਇਲਾਜ ਚੱਲ ਰਿਹਾ ਸੀ। ਇਸ ਕਾਰਨ ਨਿਰੰਕਾਰ ਸਿੰਘ ਨਰਵਸ ਬ੍ਰੇਕਡਾਊਨ ਦਾ ਸ਼ਿਕਾਰ ਸੀ। ਇਸੇ ਕਾਰਨ ਬੁੱਧਵਾਰ ਉਸ ਨੇ ਕਾਰ 'ਚ ਆਪਣੀ ਪਤਨੀ 'ਤੇ 6 ਗੋਲੀਆਂ ਚਲਾਈਆਂ, ਜਿਸ ਕਾਰਨ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਨਿਰੰਕਾਰ ਸਿੰਘ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ ਅਤੇ ਇਸੇ ਕਾਰਨ ਉਹ ਕਤਲ ਕਰਨ ਤੋਂ ਬਾਅਦ ਉੱਥੋਂ ਭੱਜਿਆ ਨਹੀਂ, ਸਗੋਂ ਜ਼ਮੀਨ 'ਤੇ ਲੰਮਾ ਪੈ ਗਿਆ। ਫਿਲਹਾਲ ਪੁਲਸ ਨੇ ਨਿਰੰਕਾਰ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ 'ਚ ਜੁੱਟ ਗਈ ਹੈ।


Related News