ਗਰਮੀ ਨੇ ਤੋੜਿਆ 6 ਸਾਲ ਦਾ ਰਿਕਾਰਡ, ਪਾਰਾ 41

Friday, April 21, 2017 8:05 AM
ਗਰਮੀ ਨੇ ਤੋੜਿਆ 6 ਸਾਲ ਦਾ ਰਿਕਾਰਡ, ਪਾਰਾ 41

ਚੰਡੀਗੜ੍ਹ (ਰਸ਼ਮੀ) - ਦਿਨੋ-ਦਿਨ ਮੌਸਮ ਦੇ ਤੇਵਰ ਤਿੱਖੇ ਹੁੰਦੇ ਜਾ ਰਹੇ ਹਨ। ਜ਼ਬਰਦਸਤ ਗਰਮੀ ਨੇ ਪਿਛਲੇ 6 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਅਪ੍ਰੈਲ ਮਹੀਨੇ ''ਚ ਹੀ ਪਾਰਾ 41 ਦੇ ਪਾਰ ਚਲਾ ਗਿਆ ਹੈ। ਪਾਰਾ ਆਮ ਨਾਲੋਂ 7 ਡਿਗਰੀ ਸੈਲਸੀਅਸ ਉੱਪਰ ਪਹੁੰਚ ਗਿਆ ਹੈ।
ਗਰਮ ਹਵਾਵਾਂ ਲੋਕਾਂ ਨੂੰ ਝੁਲਸਾ ਰਹੀਆਂ ਹਨ। ਹਾਲਾਂਕਿ ਹਵਾ ਦੀ ਦਿਸ਼ਾ ਬਦਲਣ ਨਾਲ ਮੌਸਮ ਵਿਗਿਆਨਿਕ ਸ਼ੁੱਕਰਵਾਰ ਨੂੰ ਮੌਸਮ ਦੇ ਗਰਮ ਮਿਜ਼ਾਜ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਜਤਾ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 41 ਤੇ ਘੱਟ ਤੋਂ ਘੱਟ ਤਾਪਮਾਨ 27. 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 2010 ''ਚ 18, 19 ਅਪ੍ਰੈਲ ਨੂੰ ਤਾਪਮਾਨ 43.2 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਤਕ ਪਿਛਲੇ 6 ਸਾਲਾਂ ''ਚ ਤਾਪਮਾਨ ਕਦੇ ਵੀ 40 ਡਿਗਰੀ ਸੈਲਸੀਅਸ ਤੋਂ ਉੱਪਰ ਨਹੀਂ ਪਹੁੰਚਿਆ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!