ਹੁਸ਼ਿਆਰਪੁਰ ਤੋਂ ਦਿੱਲੀ ਲਈ ਪਹਿਲੀ ਵਾਰ ਚੱਲੀ ਵਾਲਵੋ ਬੱਸ

08/22/2017 12:36:51 PM

ਹੁਸ਼ਿਆਰਪੁਰ - ਲੰਬੇ ਇਤਜ਼ਾਰ ਤੋਂ ਬਾਅਦ ਹੁਣ ਜਾ ਕੇ ਹੁਸ਼ਿਆਰਪੁਰ ਵਾਸੀਆਂ ਨੂੰ ਲੁਧਿਆਣੇ ਤੋਂ ਹੁੰਦੇ ਹੋਏ ਦਿੱਲੀ ਤੱਕ ਜਾਣ ਲਈ ਵਾਲਵੋ ਬੱਸ ਦੀ ਸੁਵਿਧਾ ਮਿਲ ਗਈ ਹੈ। ਐਤਵਾਰ ਟ੍ਰਾਈਲ ਤੋਂ ਬਾਅਦ ਸੋਮਵਾਰ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਦੁਪਹਿਰ 12:32 'ਤੇ ਜਿਵੇ ਹੀ ਪੀ. ਆਰ. ਟੀ. ਸੀ. ਦੀ ਵਾਲਵੋ ਬੱਸ ਕਾਊਂਟਰ 'ਤੇ ਲੱਗੀ ਤਾਂ ਦਿੱਲੀ ਜਾਣ ਵਾਲੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਦੌੜ ਪਈ। 
ਪੀ. ਆਰ. ਟੀ. ਸੀ. ਹੁਸ਼ਿਆਰਪੁਰ ਡਿਪੂ ਇੰਜਾਰਜ ਮਲਕੀਤ ਸਿੰਘ ਦੱਸਿਆ ਕਿ ਅਗਲੇ ਹਫਤੇ ਤੋਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਲੁਧਿਆਣੇ ਤੋਂ ਹੁੰਦੇ ਹੋਏ ਦਿੱਲੀ ਇੰਟਰਨੈਸ਼ਨਲ ਏਅਰਪੋਟ ਤੱਕ ਨਿੱਜੀ ਬੱਸਾਂ 'ਚ 1800 ਰੁਪਏ ਕਰਾਏ ਦੀ ਜਗ੍ਹਾਂ 885 'ਚ ਪਹੁੰਚਣ ਦੇ ਸੁਪਨੇ ਨੂੰ ਵੀ ਸਾਕਾਰ ਕੀਤਾ ਜਾਵੇਗਾ। ਪਹਿਲੀ ਵਾਰ ਹੁਸ਼ਿਆਰਪੁਰ-ਲੁਧਿਆਣਾ-ਦਿੱਲੀ ਲਈ ਚੱਲੀ ਪੀ. ਆਰ. ਟੀ. ਸੀ. ਦੀ ਵਾਲਵੋ ਬੱਸ ਰੋਜ਼ਾਨਾਂ ਹੁਸ਼ਿਆਰਪੁਰ ਬੱਸ ਸਟੈਂਡ ਦੇ ਕਾਊਂਟਰ ਨੰਬਰ 12 ਤੋਂ ਚੱਲੇਗੀ। ਫਗਵਾੜਾ ਹੁੰਦੇ ਹੋਏ ਲੁਧਿਆਣਾ ਬੱਸ ਸਟੈਂਡ ਤੋਂ 3 ਵਜੇ ਚੱਲੇਗੀ ਅਤੇ ਰਾਤ 9 ਵਜੇ ਦਿੱਲੀ ਪਹੁੰਚੇਗੀ। 


Related News