ਰਾਣੀ ਦੀ ਤਰ੍ਹਾਂ ਜ਼ਿੰਦਗੀ ਬਿਤਾਉਣ ਵਾਲੀ ਹਨੀਪ੍ਰੀਤ, ਪਹਿਲੀ ਵਾਰ ਜੇਲ ''ਚ ਮਨਾਏਗੀ ਕਾਲੀ ਦਿਵਾਲੀ

10/19/2017 9:52:15 AM

ਅੰਬਾਲਾ — ਡੇਰੇ 'ਚ ਮਹਾਰਾਣੀਆਂ ਦੀ ਤਰ੍ਹਾਂ ਜ਼ਿੰਦਗੀ ਬਿਤਾਉਣ ਵਾਲੀ ਹਨੀਪ੍ਰੀਤ ਇਸ ਵਾਰ ਆਪਣੀ ਦਿਵਾਲੀ ਜੇਲ 'ਚ ਬਿਤਾਉਣ ਵਾਲੀ ਹੈ। ਅੰਬਾਲਾ ਸੈਂਟਰਲ ਜੇਲ 'ਚ ਕੈਦ ਹਨੀਪ੍ਰੀਤ ਪਿਛਲੇ ਕਈ ਦਿਨਾਂ ਤੋਂ ਰਾਮ ਰਹੀਮ ਦੀ ਯਾਦ 'ਚ ਚੈਨ ਨਾਲ ਸੌ ਨਹੀਂ ਸਕੀਂ। ਸਾਰੀ-ਸਾਰੀ ਰਾਤ ਹਨੀਪ੍ਰੀਤ ਡੇਰਾ ਮੁਖੀ ਦਾ ਯਾਦ 'ਚ ਪਾਸੇ ਪਲਟਦੀ ਰਹਿੰਦੀ ਹੈ। ਇਹ ਹੀ ਕਾਰਨ ਹੈ ਕਿ ਹਨੀਪ੍ਰੀਤ ਦੇ ਸਿਰ 'ਚ ਲਗਾਤਾਰ ਦਰਦ ਹੋ ਰਿਹਾ ਹੈ। ਵਾਰ-ਵਾਰ ਬੀਤੀਆਂ ਦਿਵਾਲੀਆਂ ਅਤੇ ਆਪਣੇ ਐਸ਼ੋ-ਅਰਾਮ ਵਾਲੇ ਦਿਨਾਂ ਨੂੰ ਯਾਦ ਕਰ ਕਰਕੇ ਹਨੀਪ੍ਰੀਤ ਦੇ ਮੱਥੇ 'ਤੇ ਪਰੇਸ਼ਾਨੀ ਦੀਆਂ ਝੁਰੜੀਆਂ ਸਾਫ ਦਿਖਾਈ ਦੇਣ ਲੱਗ ਗਈਆਂ ਹਨ। ਫਿਰ ਵੀ ਡਾਕਟਰਾਂ ਨੇ ਹਨੀਪ੍ਰੀਤ ਨੂੰ ਹੋਰ ਦਵਾਈਆਂ ਦੇ ਨਾਲ-ਨਾਲ ਤਣਾਅ ਮੁਕਤ ਰਹਿਣ ਦੇ ਲਈ ਵੀ ਜ਼ਰੂਰੀ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਹਨ।


ਪਹਿਲੀ ਵਾਰ ਮਨਾਏਗੀ ਕਾਲੀ ਦਿਵਾਲੀ
ਇਹ ਪਹਿਲਾ ਮੌਕਾ ਹੈ ਜਦੋਂ ਹਨੀਪ੍ਰੀਤ ਸੈਂਟਰਲ ਜੇਲ ਦੀ ਕਾਲ ਕੋਠਰੀ 'ਚ ਕਾਲੀ ਦਿਵਾਲੀ ਮਨਾਏਗੀ। ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਰਾਣੀਆਂ ਦੀ ਤਰ੍ਹਾਂ ਦਿਵਾਲੀ ਮਨਾਈ, ਹਮੇਸ਼ਾ ਖੁਸ਼ੀਆਂ 'ਚ ਰਹੀ ਅਤੇ ਆਪਣੇ ਮਨ ਮੁਤਾਬਕ ਜ਼ਿੰਦਗੀ ਦਾ ਆਨੰਦ ਲਿਆ ਹੈ।
ਸੀ.ਐੱਮ.ਓ. ਡਾ. ਵਿਨੋਦ ਗੁਪਤਾ ਦਾ ਕਹਿਣਾ ਹੈ ਕਿ ਇਕ ਮਹਿਲਾ ਡਾਕਟਰ ਅਤੇ ਫਿਜ਼ੀਸ਼ਿਅਨ ਦੀ ਟੀਮ ਨੇ ਸੈਂਟਰਲ ਜੇਲ 'ਚ ਹੀ ਹਨੀਪ੍ਰੀਤ ਦੀ ਜਾਂਚ ਕੀਤੀ ਜਿਥੇ ਹਨੀਪ੍ਰੀਤ ਨੇ ਸਿਰ ਦਰਦ ਤੋਂ ਇਲਾਵਾ ਸਰੀਰ ਦੇ ਦਰਦ ਦੀ ਸ਼ਿਕਾਇਤ ਕੀਤੀ ਹੈ। ਹਨੀਪ੍ਰੀਤ ਦੀ ਸ਼ਿਕਾਇਤ ਤੋਂ ਬਾਅਦ ਡਾਕਟਰਾਂ ਨੇ ਉਸਦੀ ਜਾਂਚ ਕੀਤੀ ਅਤੇ ਦਵਾਈ ਦਿੱਤੀ।


Related News