ਹਨੀ ਫੱਤਣਵਾਲਾ ਨੇ ਨੈਸ਼ਨਲ ਸਕੇਟਿੰਗ ਹਾਕੀ ਖੇਡਣ ਜਾ ਰਹੇ ਕਰਨ ਸੰਧੂ ਨੂੰ ਕੀਤਾ ਸਨਮਾਨਿਤ

01/17/2018 5:11:17 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ ) - ਇੱਥੋਂ ਨੇੜਲੇ ਪਿੰਡ ਸੱਕਾਵਾਲੀ ਦੇ ਵਸਨੀਕ ਗੁਰਮਨਿੰਦਰ ਸਿੰਘ ਸੰਧੂ ਦਾ ਬੇਟਾ ਅਜੈਦੀਪ ਕਰਨ ਸਿੰਘ ਸੰਧੂ ਰੋਲਰ ਸਕੇਟਿੰਗ ਹਾਕੀ ਵਿੱਚ ਨੈਸ਼ਨਲ ਪੱਧਰ ਤੇ ਚੁਣਿਆ ਗਿਆ।ਛੇਵੀਂ ਜਮਾਤ ਦੇ ਇਸ ਵਿਦਿਆਰਥੀ ਦਾ ਨੈਸ਼ਨਲ ਲੈਵਲ ਤੇ ਸਕੇਟਿੰਗ ਹਾਕੀ 'ਚ ਖੇਡਣਾ ਸਿਰਫ ਪਿੰਡ ਸੱਕਾਵਾਲੀ ਵਾਸੀਆ ਲਈ ਨਹੀਂ ਬਲਕਿ ਸਮੁੱਚੇ ਹਲਕਾ ਵਾਸੀਆ 'ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਵੱਲੋਂ ਖਿਡਾਰੀ ਅਜੈਦੀਪ ਕਰਨ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਹਨੀ ਫੱਤਣਵਾਲਾ ਨੇ ਕਿਹਾ ਕਿ ਅਜਿਹੇ ਜੁਝਾਰੂ ਅਤੇ ਮਿਹਨਤੀ ਬੱਚੇ ਸਾਡੇ ਦੇਸ਼ 'ਚ ਅਹਿਮ ਯੋਗਦਾਨ ਅਦਾ ਕਰਦੇ ਹਨ। ਹਨੀ ਫੱਤਣਵਾਲਾ ਨੇ ਜਿੱਥੇ ਇਸ ਹੋਣਹਾਰ ਖਿਡਾਰੀ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜਨ ਅਤੇ ਖੇਡਾਂ 'ਚ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ।ਇਸ ਮੌਕੇ ਖਿਡਾਰੀ ਦੇ ਦਾਦਾ ਹਰਭਗਵਾਨ ਸਿੰਘ ਸੰਧੂ ਨੇ ਦੱਸਿਆ ਕਿ ਕੋਚ ਡੈਨੀਸਰ ਦੀ ਸਖਤ ਮਿਹਨਤ ਸਦਕਾ ਅੱਜ ਸਾਡਾ ਬੇਟਾ ਨੈਸ਼ਨਲ ਖੇਡਣ ਜਾ ਰਿਹਾ ਹੈ। ਇਸ ਮੌਕੇ ਹਨੀ ਫੱਤਣਵਾਲਾ ਖਿਡਾਰੀ ਦੇ ਦਾਦਾ ਹਰਭਗਵਾਨ ਸੰਧੂ, ਪਿਤਾ ਗੁਰਮਨਿੰਦਰ ਸੰਧੂ, ਅੰਗਰੇਜ਼ ਸੰਧੂ, ਨਿਰਭੈ ਸਿੰਘ ਸੰਧੂ, ਜਗਸੀਰ ਸਿੰਘ, ਜਗਜੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਕਈ ਹਾਜ਼ਰ ਸਨ।


Related News