ਮਨਸਾ ਦੇਵੀ ਮੱਥਾ ਟੇਕਣ ਗਿਆ ਸੀ ਐੱਨ. ਆਰ. ਆਈ ਪਰਿਵਾਰ, ਜਦ ਪਰਤੇ ਘਰ ਤਾਂ ਅੰਦਰ ਦਾ ਹਾਲ ਦੇਖ ਉੱਡੇ ਹੋਸ਼ (ਵੀਡੀਓ)

05/30/2017 3:45:33 PM

ਬਰਨਾਲਾ(ਵਿਵੇਕ ਸਿੰੰਧਵਾਨੀ, ਰਵੀ)— ਚੋਰਾਂ ਅਤੇ ਲੁਟੇਰਿਆਂ ਦਾ ਸ਼ਹਿਰ ''ਚ ਕਹਿਰ ਜਾਰੀ ਹੈ। ਸਦਰ ਬਾਜ਼ਾਰ ਵਿਖੇ 4 ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਮੋਟਰਸਾਈਕਲ ਦੀ ਡਿੱਗੀ ਤੋੜ ਕੇ ਲੱਖਾਂ ਰੁਪਏ ਉਡਾਉਣ ਦੀ ਖਬਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੁੱਕੀ ਸੀ ਕਿ ਐਤਵਾਰ ਦੀ ਰਾਤ ਚੋਰ ਸ਼ਹਿਰ ਦੀ ਸੰਘਣੀ ਆਬਾਦੀ 16 ਏਕੜ ''ਚ ਇਕ ਐੱਨ. ਆਰ. ਆਈ. ਦੀ ਕੋਠੀ ''ਚ ਸੰਨ੍ਹ ਲਗਾ ਕੇ ਲੱਖਾਂ ਰੁਪਏ ਦਾ ਸੋਨਾ, ਚਾਂਦੀ, ਕੈਨੇਡੀਅਨ ਅਤੇ ਇੰਡੀਅਨ ਕਰੰਸੀ ਚੋਰੀ ਕਰ ਕੇ ਲੈ ਗਏੇ। ਸੂਚਨਾ ਮਿਲਣ ''ਤੇ ਐੱਸ. ਐੱਚ. ਓ. ਥਾਣਾ ਸਿਟੀ ਅਸ਼ੋਕ ਸ਼ਰਮਾ ਮੌਕੇ ''ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ।

PunjabKesari

ਮਾਤਾ ਮਨਸਾ ਦੇਵੀ ਵਿਖੇ ਮੱਥਾ ਟੇਕਣ ਗਿਆ ਸੀ ਪਰਿਵਾਰ
ਐੱਨ. ਆਰ. ਆਈ. ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਮਨਸਾ ਦੇਵੀ ਵਿਖੇ ਆਪਣੀ ਪਤਨੀ ਅਤੇ ਲੜਕੇ ਸਣੇ ਮੱਥਾ ਟੇਕਣ ਲਈ ਗਏ ਸਨ। ਜਦੋਂ ਉਹ ਸੋਮਵਾਰ ਸ਼ਾਮ 4 ਵਜੇ ਘਰ ਵਾਪਸ ਆਏ ਤਾਂ ਦੇਖਿਆ ਕਿ ਕੋਠੀ ਦਾ ਮੇਨ ਗੇਟ ਟੁੱਟਿਆ ਹੋਇਆ ਸੀ ਅਤੇ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਕਮਰਿਆਂ ''ਚ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਘਰ ''ਚੋਂ 35 ਤੋਲੇ ਸੋਨੇ ਦੇ ਗਹਿਣੇ, 30 ਤੋਲੇ ਚਾਂਦੀ, 500 ਕੈਨੇਡੀਅਨ ਡਾਲਰ, 25000 ਦੀ ਇੰਡੀਅਨ ਕਰੰਸੀ ਅਤੇ ਇਕ ਵਿਦੇਸ਼ੀ ਘੜੀ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। 

PunjabKesari

ਲੜਕੇ ਦਾ ਵਿਆਹ ਕਰਨ ਲਈ ਰੁਕੇ ਸੀ ਭਾਰਤ ''ਚ
ਐੱਨ. ਆਰ. ਆਈ. ਵਰਿੰਦਰ ਕੁਮਾਰ ਦੀ ਪਤਨੀ ਵੀਨਾ ਗੋਇਲ ਨੇ ਦੱਸਿਆ ਕਿ ਉਹ ਕੈਨੇਡਾ ਲੱਗਭਗ 7 ਸਾਲ ਪਹਿਲਾਂ ਗਏ ਸਨ। 12 ਜਨਵਰੀ 2017 ''ਚ ਉਹ ਆਪਣੀ ਰਿਸ਼ਤੇਦਾਰੀ ''ਚ ਵਿਆਹ ਸਮਾਗਮ ''ਚ ਹਿੱਸਾ ਲੈਣ ਲਈ ਆਏ ਸਨ। ਇਸ ਉਪਰੰਤ ਉਹ ਆਪਣੇ ਲੜਕੇ ਸੰਦੀਪ ਕੁਮਾਰ ਦਾ ਵਿਆਹ ਕਰਨ ਲਈ ਇਥੇ ਰੁਕ ਗਏ ਅਤੇ ਇਹ ਘਟਨਾ ਵਾਪਰ ਗਈ।


Related News