ਕਾਂਗਰਸ ਦੇ ਰਾਜ ''ਚ ਗੁਰਦੁਆਰਿਆਂ ਦੀਆਂ ਜ਼ਮੀਨਾਂ ''ਤੇ ਹੋਏ ਕਬਜ਼ਿਆਂ ਬਾਰੇ ਜਾਖੜ ਚੁੱਪ ਕਿਉਂ? : ਬਡੂੰਗਰ

06/25/2017 12:28:46 PM

ਪਟਿਆਲਾ (ਜੋਸਨ) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪ੍ਰੈੱਸ ਕਾਨਫੰਰਸ 'ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਸੁਨੀਲ ਜਾਖੜ ਹਰ ਰੋਜ਼ ਐੱਸ. ਜੀ. ਪੀ. ਸੀ. 'ਤੇ ਟਿੱਪਣੀਆਂ ਕਰਨ ਦੀ ਬਜਾਇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ  ਤੇ ਕਾਂਗਰਸ ਸਰਕਾਰ ਦੇ ਸਮੇਂ ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਨੂੰ ਛੁੜਵਾਏ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਖੜ ਚੁਪ ਕਿਉਂ ਹੈ।
ਕੈਨੇਡਾ ਬਣੀ ਸਿੱਖ ਜੱਜ ਦਾ ਐੱਸ. ਜੀ.ਪੀ. ਸੀ. ਕਰੇਗੀ ਸਨਮਾਨ
ਪ੍ਰੋ. ਕਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਹਾਲ ਹੀ  'ਚ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਦਾ ਜੱਜ  ਲਗਾਉਣ ਦੇ ਨਾਲ ਸਿੱਖਾਂ ਦਾ ਸਾਰੀ ਦੁਨੀਆਂ 'ਚ ਮਾਨ ਵਧਾਇਆ ਹੈ ਤੇ ਐੱਸ. ਜੀ. ਪੀ. ਸੀ. ਸ਼ੇਰਗਿੱਲ ਨੂੰ ਪੰਜਾਬ ਆਉਣ 'ਤੇ ਸਨਮਾਨਿਤ ਕਰੇਗੀ। 
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਲਿਖਿਆ ਪਤਰ
ਪ੍ਰੋ.  ਕ੍ਰਿਪਾਲ ਸਿੰਘ ਬਡੂੰਗਰ ਨੇ ਜੰਮੂ-ਕਸ਼ਮੀਰ ਸਰਕਾਰ ਵਲੋਂ ਵਿਦਿਆਰਥੀਆਂ ਦੀ ਕਲਾਸਾਂ 'ਚ ਪੰਜਾਬੀ ਬੰਦ ਕਰਨ ਦਾ ਗੰਭੀਰ ਨੋਟਿਸ ਲੈਂਦੇ ਹੋਏ,  ਜੰਮੂ -ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਬਹੁਤ ਤੋਂ ਪੰਜਾਬੀ ਵਸਦੇ ਹਨ, ਇਸ ਲਈ ਤੁਰੰਤ ਉਨ੍ਹਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।  


Related News