ਕੇਂਦਰ ਦੀ ਕ੍ਰਿਸ਼ੀ ਵਿਗਿਆਨ ਦੀ ਉੱਚ ਪੱਧਰੀ ਟੀਮ ਚਿੱਟੀ ਮੱਖੀ ਦੇ ਕਾਰਨ ਦਾ ਪਤਾ ਕਰਨ ਲਈ ਪਹੁੰਚੀ ਪੰਜਾਬ

08/17/2017 9:53:37 PM

ਬੋਹਾ(ਮਨਜੀਤ)— ਮਾਨਸਾ ਜਿਲ੍ਹੇ 'ਚ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਸਰਕਾਰ ਦੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦੌਰੇ ਕੀਤੇ ਜਾ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਿਭਾਗ ਦੇ ਖੇਤੀਬਾੜੀ ਮੰਤਰੀ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਅੱਜ ਮਾਨਸਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਬੁਢਲਾਡਾ 'ਚ ਭਾਰਤ ਸਰਕਾਰ ਦੇ ਕ੍ਰਿਸ਼ੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਡੀ.ਸੀ.ਰਜਕ, ਭਾਰਤ ਸਰਕਾਰ ਦੇ ਡਿਪਟੀ ਡਾਇਰੈਕਟਰ ਕੇ.ਡਬਲਿਊ ਦੇਸ਼ਕਰ,  ਦੇਸ਼ਕਰ, ਅਸਿਸਟੈਂਟ ਡਾਇਰੈਕਟਰ ਡਾ: ਰਾਜਿੰਦਰ ਸਿੰਘ ਤੋਂ ਇਲਾਵਾ 14 ਮੈਂਬਰੀ ਉੱਚ ਪੱਧਰੀ ਟੀਮ ਨੇ ਪਿੰਡ ਅੱਕਾਂਵਾਲੀ, ਜੋਈਆਂ, ਟਾਹਲੀਆਂ, ਬਰ੍ਹੇਂ, ਆਲਮਪੁਰ ਮੰਦਰਾਂ, ਗਾਮੀਵਾਲਾ, ਸੈਦੇਵਾਲਾ ਪਿੰਡਾਂ ਦੇ ਖੇਤਾਂ 'ਚ ਜਾ ਕੇ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦੇ ਕਾਰਨਾਂ ਦਾ ਪਤਾ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ੀ ਵਿਗਿਆਨ ਭਾਰਤ ਸਰਕਾਰ ਦੇ ਜੁਆਇੰਟ ਡਾ: ਦਿਨੇਸ਼ ਚੰਦਰ ਰਜਾ ਨੇ ਕਿਹਾ ਕਿ ਕਈ ਥਾਵਾਂ ਤੇ ਦੇਖਣ 'ਚ ਆਇਆ ਹੈ ਕਿ ਕਈਆਂ ਥਾਵਾਂ 'ਤੇ ਚਿੱਟੀ ਮੱਖੀ ਦਾ ਜ਼ਿਆਦਾ ਤੇ ਕਈ ਥਾਵਾਂ 'ਤੇ ਘੱਟ ਪ੍ਰਭਾਵ ਹੈ। ਪਰ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀ, ਇਸ ਦੇ ਬੰਦੋਬਸਤ ਕਰਨ ਲਈ ਸਰਵੇ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਡਾ: ਦਿਨੇਸ਼ ਨੇ ਕਿਹਾ ਕਿ ਜੋ ਵੀ ਪੰਜਾਬ ਦੇ ਖੇਤੀਬਾੜੀ ਵਿਭਾਗ ਜਾ ਹੋਰ ਪੈਸਟੀਸਾਈਡ ਖਾਦਾਂ/ਬੀਜ 'ਚ ਉਤਣਾਈਆਂ ਸਾਹਮਣੇ ਆਈਆਂ ਉਸ ਦੀ ਸਾਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਦਿੱਤੀ ਜਾਵੇਗੀ ਤਾਂ ਕਿ ਅੱਗੇ ਤੋਂ ਕਿਸਾਨਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੁਖਦੇਵ ਸਿੰਘ, ਪੌਦਾ ਰੋਗ ਵਿਭਾਗ ਦੇ ਹੈੱਡ ਡਾ: ਪਰਵਿੰਦਰ ਸਿੰਘ ਸੇਖੋਂ, ਸਰਪੰਚ ਮਹਿੰਦਰ ਸਿੰਘ ਸੈਦੇਵਾਲਾ, ਗੁਰਤੇਜ ਸਿੰਘ ਤੇਜੀ ਗੋਬਿੰਦਪੁਰਾ, ਯੂਥ ਕਾਂਗਰਸ ਦੇ ਸੀਨੀਅਰੀ ਆਗੂ ਰਣਵੀਰ ਸਿੰਘ ਗੋਬਿੰਦਪੁਰਾ, ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਅਮਰਿੰਦਰ ਸਿੰਘ ਟੋਡਰਪੁਰ, ਜਗਸੀਰ ਸਿੰਘ ਅੱਕਾਂਵਾਲੀ, ਸੰਦੀਪ ਸਿੰਘ ਅੱਕਾਂਵਾਲੀ ਵੀ ਮੌਜੂਦ ਸਨ।


Related News