ਅੰਮ੍ਰਿਤਸਰ ''ਚ ਹਾਈ ਕੋਰਟ ਦੇ ਹੁਕਮਾਂ ਦੀਆਂ ਉਡੀਆਂ ਧੱਜੀਆਂ, 12 ਵਜੇ ਤੋਂ ਬਾਅਦ ਤੱਕ ਚਲੇ ਪਟਾਕੇ, ਕਈ ਜਗ੍ਹਾ ਲੱਗੀ ਭਿਆਨਕ ਅੱਗ

10/20/2017 9:46:32 AM

ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ 'ਚ ਹਾਈ ਕੋਰਟ ਦੇ 6:30 ਵਜੇ ਤੋਂ ਲੈ ਕੇ 9:30 ਵਜੇ ਤਕ ਪਟਾਕੇ ਚਲਾਉਣ ਦੇ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਨਜ਼ਰ ਆਈਆਂ, ਜਿਥੇ ਰਾਤ 12 ਵਜੇ ਤੋਂ ਬਾਅਦ ਤੱਕ ਪੂਰੀ ਰਫਤਾਰ ਨਾਲ ਪਟਾਕੇ ਚਲਦੇ ਰਹੇ। ਇਸ ਦੇ ਚਲਦਿਆਂ ਅੰਮ੍ਰਿਤਸਰ ਦੇ ਸੱਤ ਇਲਾਕਿਆਂ 'ਚ ਅੱਗ ਲੱਗ ਗਈ, ਜਿਸ 'ਚ ਅੰਮ੍ਰਿਤਸਰ ਦੇ ਬੋਰਿਆ ਵਾਲਾ ਬਾਜ਼ਾਰ, ਖਾਈ ਵਾਲਲੀ ਗਲੀ, ਹੁੱਸੈਨਪੁਰਾ, ਪੁਤਲੀ ਗੜ੍ਹ ਤੇ ਇਸ ਦੇ ਨਾਲ ਕਈ ਹੋਰ ਥਾਵਾਂ 'ਤੇ ਅੱਗ ਲਗੀ ਪਰ ਸਭ ਤੋਂ ਵੱਧ ਨੁਕਸਾਨ ਪਟਾਕੇ ਚਲਾਉਣ ਕਾਰਨ ਖਾਈ ਵਾਲੀ ਗਲੀ 'ਚ ਹੋਇਆ,ਜਿਥੇ ਇਕ ਸ਼ਾਲ ਦੇ ਗੋਦਾਮ ਨੂੰ ਅੱਗ ਲੱਗ ਗਈ ਤੇ ਅੱਗ ਇੰਨੀ ਭਿਆਨਕ  ਸੀ ਕਿ ਸਾਰਾ ਕਪੜਾ ਤੇ ਸ਼ਾਲ ਇਸ ਅੱਗ 'ਚ ਰਾਖ ਹੋ ਗਿਆ। 
ਜਾਣਕਾਰੀ ਮੁਤਾਬਕ ਇਹ ਅੱਗ ਇਕ ਪਟਾਕੇ ਕਾਰਨ ਲੱਗੀ। ਇਸ ਮਾਮਲੇ 'ਚ ਫਾਇਰ ਬ੍ਰਿਗੇਡ ਨੇ ਫੁਰਤੀ ਨਾਲ ਇਸ ਅੱਗ ਨੂੰ ਬੁਝਾਉਣ 'ਚ ਕੰਮ ਕੀਤਾ ਪਰ ਜਦ ਤਕ ਇਹ ਅੱਗ ਬੁੱਝਦੀ ਉਦੋਂ ਤਕ ਲੱਖਾਂ ਦੇ ਮਾਲ ਦਾ ਨੁਕਸਾਨ ਹੋ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੇ 6 ਪਾਣੀ ਦੀਆਂ ਗੱਡੀਆਂ ਦੇ ਇਸਤੇਮਾਲ ਨਾਲ ਅੱਗ 'ਤੇ ਕਾਬੂ ਪਾਇਆ।


Related News