ਮਾਨਸਾ ''ਚ ਹਾਈਕੋਰਟ ਦੇ ਹੁਕਮਾਂ ਦੀਆਂ ਉਡੀਆਂ ਧੱਜੀਆਂ, ਦੇਰ ਰਾਤ ਤੱਕ ਚੱਲੇ ਪਟਾਕੇ

10/20/2017 1:01:20 PM

ਮਾਨਸਾ (ਅਮਰਜੀਤ ਸਿੰਘ) - ਮਾਨਸਾ ਜ਼ਿਲੇ 'ਚ ਲੋਕਾਂ ਨੇ ਹਾਈਕੋਰਟ ਵੱਲੋਂ ਦੀਵਾਲੀ ਤੇ ਪਟਾਕੇ ਚਲਾਉਣ ਲਈ ਨਿਧਾਰਿਤ ਕੀਤੇ ਗਏ ਸਮੇਂ ਦੀ ਪ੍ਰਵਾਹ ਨਾ ਕਰਦੇ ਹੋਏ 9.30 ਵਜੇ ਦੇ ਬਾਅਦ ਪਟਾਕੇ ਚਲਾਉਣ ਦੀ ਪਾਬੰਧੀ ਦੀਆਂ ਧੱਜੀਆਂ ਉਡਾ ਦਿੱਤੀਆਂ। ਸ਼ਹਿਰ 'ਚ ਦੇਰ ਰਾਤ ਪਟਾਕੇ ਚਲਾਉਣ ਵਾਲਿਆਂ ਨੇ ਸਾਰੇ ਆਦੇਸ਼ਾਂ ਦੀ ਫੂਕ ਕੱਢ ਦਿੱਤੀ। 
ਸ਼ਹਿਰ 'ਚ ਦੇਰ ਰਾਤ ਪਟਾਕੇ ਚੱਲਣ 'ਤੇ ਕਿਸਾਨਾਂ ਤੇ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਪ੍ਰਸ਼ਾਸਨ ਲੋਕਾਂ ਨੂੰ ਦੇਰ ਰਾਤ ਤੱਕ ਪਟਾਕੇ ਚਲਾਉਣ ਤੋਂ ਰੋਕਣ 'ਚ ਨਾਕਾਮ ਰਿਹਾ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਵਾਲਿਆਂ ਨੇ ਦੇਰ ਰਾਤ ਤੱਕ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਇਆ ਹੈ। ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨੂੰ ਪਰਾਲੀ ਨੂੰ ਲੈ ਕੇ ਪ੍ਰਦੂਸ਼ਣ ਫਲਾਉਣ ਲਈ ਜਿੰਮੇਵਾਰ ਠਹਿਰਾ ਰਹੀ ਹੈ ਪਰ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ। ਦੂਜੇ ਪਾਸੇ ਜੋ ਬਿਨਾਂ ਵਜ੍ਹਾ ਪ੍ਰਦੂਸ਼ਣ ਹੋ ਰਿਹਾ ਹੈ ਉਸ 'ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ 'ਚ ਨਾਕਾਮ ਰਿਹਾ ਹੈ।


Related News