ਫਗਵਾੜਾ ''ਚ ਭਾਰੀ ਮੀਂਹ ਕਾਰਨ ਕਈ ਇਲਾਕੇ ਪਾਣੀ ''ਚ ਡੁੱਬੇ

Monday, July 17, 2017 7:07 AM
ਫਗਵਾੜਾ ''ਚ ਭਾਰੀ ਮੀਂਹ ਕਾਰਨ ਕਈ ਇਲਾਕੇ ਪਾਣੀ ''ਚ ਡੁੱਬੇ

ਫਗਵਾੜਾ, (ਜਲੋਟਾ)- ਸ਼ਹਿਰ 'ਚ ਐਤਵਾਰ ਬਾਅਦ  ਦੁਪਹਿਰ ਭਾਰੀ ਮੀਂਹ ਕਾਰਨ ਇਕ ਵਾਰ ਫਿਰ ਸ਼ਹਿਰ ਦੇ ਕਈ ਹਿੱਸੇ ਪਾਣੀ 'ਚ ਡੁੱਬ ਗਏ। ਇਸਦੇ ਚਲਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਸਰਕਾਰੀ ਪਾਰਕ ਦੇਖਦੇ-ਦੇਖਦੇ ਤਲਾਬ ਦਾ ਰੂਪ ਧਾਰ ਗਈ। ਮਨਸਾ ਦੇਵੀ ਨਗਰ, ਦਸਮੇਸ਼ ਨਗਰ, ਗਊਸ਼ਾਲਾ ਰੋਡ, ਬਾਸਾਂਵਾਲਾ ਬਾਜ਼ਾਰ ਆਦਿ ਇਲਾਕਿਆਾਂ 'ਚ ਪਾਣੀ ਭਰ ਗਿਆ।