ਧੂੰਏਂ ਦੀ ਧੁੰਦ ਕਾਰਨ ਵਧ ਰਹੇ ਨੇ ਹਾਰਟ ਅਟੈਕ ਦੇ ਮਾਮਲੇ

10/18/2017 9:31:09 AM

ਮੋਹਾਲੀ (ਨਿਆਮੀਆਂ) : ਸੜੇ ਦੇ ਜ਼ਖਮ ਤੇ ਆਵਾਜ਼ ਪ੍ਰਦੂਸ਼ਣ ਵੀ ਸਿਹਤ ਨਾਲ ਜੁੜੇ ਮਹੱਤਵਪੂਰਨ ਮੁੱਦੇ ਹਨ, ਜੋ ਕਿ ਦੀਵਾਲੀ ਨਾਲ ਜੁੜ ਗਏ ਹਨ। ਇਨ੍ਹਾਂ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਉਹਾਰਾਂ ਦੇ ਮੌਕਿਆਂ 'ਤੇ ਸੁਰੱਖਿਆ ਵੱਲ ਧਿਆਨ ਦੇਣਾ ਵੀ ਬੇਹੱਦ ਜ਼ਰੂਰੀ ਹੋ ਗਿਆ ਹੈ। ਹਾਰਟ ਦੀ ਬੀਮਾਰੀ ਦੇ ਵਿਕਸਿਤ ਹੋਣ ਦੇ ਜ਼ਿਆਦਾ ਖਤਰੇ ਵਾਲੇ ਮਰੀਜ਼ਾਂ ਬਾਰੇ ਗੱਲ ਕਰਦੇ ਹੋਏ ਇਕ ਕੰਸਲਟੈਂਟ ਕਾਰਡੀਓਲੋਜੀ ਨੇ ਕਿਹਾ ਕਿ ਜੋ ਆਮ ਤੌਰ 'ਤੇ ਡਾਇਬਟਿਕ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਦੇ ਪੱਧਰ ਤੇ ਮੋਟਾਪੇ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ, ਅਜਿਹੇ ਵਿਅਕਤੀਆਂ ਨੂੰ ਕੈਲੋਰੀ ਨਾਲ ਭਰਪੂਰ ਮਠਿਆਈ ਤੇ ਟ੍ਰਾਂਸ ਵਸਾਯੁਕਤ ਭੋਜਨ ਪਦਾਰਥਾਂ ਤੋਂ ਖੁਦ ਨੂੰ ਬਚਾਉਣਾ ਚਾਹੀਦਾ ਹੈ। ਤਿਉਹਾਰਾਂ ਦੇ ਖਤਮ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਮਰੀਜ਼ ਹਸਪਤਾਲਾਂ ਵਿਚ ਬਹੁਤ ਜ਼ਿਆਦਾ ਗਿਣਤੀ ਵਿਚ ਨਜ਼ਰ ਆਉਂਦੇ ਹਨ। 
ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਹੁਣ ਧੂੰਏਂ ਦੀ ਧੁੰਦ (ਸਮੋਗ) ਆਮ ਹੋ ਗਈ ਹੈ। ਹਾਲ ਹੀ ਵਿਚ ਪ੍ਰਕਾਸ਼ਿਤ ਇਕ ਮਹੱਤਵਪੂਰਨ ਤੇ ਇਤਿਹਾਸਕ ਅਧਿਐਨ ਵਿਚ ਇਹ ਦੇਖਿਆ ਗਿਆ ਸੀ ਕਿ 1993 ਤੋਂ 2014 ਤਕ ਯੂਟਾ ਦੇ ਸਾਲਟ ਲੇਕ ਸਿਟੀ ਇਲਾਕੇ ਵਿਚ ਹੋਏ 16,000 ਹਾਰਟ ਦੇ ਦੌਰਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਾਇਆ ਗਿਆ ਕਿ ਹਵਾ ਦੀ ਖਰਾਬ ਗੁਣਵੱਤਾ ਕਾਰਨ ਹਾਰਟ ਦੀ ਬੀਮਾਰੀ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਹਨ ਤੇ ਇਸ ਨਾਲ ਲੋਕਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਇਸ ਸਟੱਡੀ ਅਨੁਸਾਰ ਹਵਾ ਦੀ ਖਰਾਬ ਗੁਣਵੱਤਾ ਤੇ ਸਮੋਗ ਸਭ ਤੋਂ ਖਤਰਨਾਕ ਕਿਸਮ ਦੇ ਦਿਲ ਦੇ ਦੌਰੇ ਤੇ ਸਮੇਂ ਤੋਂ ਪਹਿਲਾਂ ਮੌਤ ਦੇ ਮਾਮਲਿਆਂ ਦੇ ਵਧਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਬਣ ਚੁੱਕੇ ਹਨ।


Related News