ਖਾਣ-ਪੀਣ ਵਾਲੀਆਂ ਚੀਜ਼ਾਂ ਦੇ 38 ਸੈਂਪਲ ਲਏ

10/17/2017 6:20:37 AM

ਰੂਪਨਗਰ, (ਵਿਜੇ)- ਤਿਉਹਾਰਾਂ ਦੌਰਾਨ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਗਏ।
ਐੱਸ. ਡੀ. ਐੱਮ. ਰੂਪਨਗਰ ਹਰਜੋਤ ਕੌਰ ਦੀ ਅਗਵਾਈ 'ਚ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਤੇ ਐੱਫ. ਐੱਸ. ਓ. ਵਿਕਰਮਜੀਤ ਸਿੰਘ ਵੱਲੋਂ ਬੇਲਾ ਚੌਕ 'ਚ ਗਿੰਨੀ ਜੌਲੀ ਡੇਅਰੀ ਤੇ ਚੌਧਰੀ ਡੇਅਰੀ ਤੋਂ ਦੁੱਧ, ਘਿਓ ਤੇ ਪਨੀਰ ਦੇ ਸੈਂਪਲ ਲਏ ਗਏ, ਜਦਕਿ ਉਕਤ ਟੀਮ ਵੱਲੋਂ ਖਬਰ ਲਿਖੇ ਜਾਣ ਤੱਕ 38 ਸੈਂਪਲ ਲਏ ਜਾ ਚੁੱਕੇ ਸਨ, ਜਿਨ੍ਹਾਂ ਦੀ ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਐੱਸ. ਡੀ. ਐੱਮ. ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਤਿਉਹਾਰਾਂ ਕਰਕੇ ਦੁਕਾਨਾਂ 'ਤੇ ਸਾਫ ਤੇ ਸ਼ੁੱਧ ਖਾਣ-ਪੀਣ ਦੀਆਂ ਚੀਜ਼ਾਂ ਵੇਚੀਆਂ ਜਾਣ ਤੇ ਜੇਕਰ ਮਿਲਾਵਟ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।


Related News