ਹੈਵਾਨ ਬਣਿਆ ਪਤੀ, ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਕੀਤਾ ਇਹ ਹਾਲ

Monday, June 19, 2017 6:06 PM
ਹੈਵਾਨ ਬਣਿਆ ਪਤੀ, ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਕੀਤਾ ਇਹ ਹਾਲ

ਹੁਸ਼ਿਆਰਪੁਰ (ਗਿਰੀਸ਼)- ਦਾਜ ਦੀ ਮੰਗ ਨੂੰ ਲੈ ਕੇ ਪਤੀ ਨੇ ਪਤਨੀ ਨੂੰ ਇਸ ਤਰ੍ਹਾਂ ਕੁੱਟਿਆ ਕੀ ਉਸ ਨੂੰ ਹਪਸਤਾਲ 'ਚ ਦਾਖਲ ਕਰਵਾਉਣਾ ਪਿਆ। ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਕੁਲਵਿੰਦਰ ਕੌਰ ਨਿਵਾਸੀ ਡਾਡਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 15 ਸਾਲ ਬੀਤ ਚੁੱਕੇ ਹਨ। ਆਏ ਦਿਨ ਪਤੀ ਅਤੇ ਸਹੁਰੇ ਪੱਖ ਦੇ ਲੋਕ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਦੇ ਹਨ।
ਕਈ ਵਾਰ ਮਾਮਲਾ ਪੰਚਾਇਤ 'ਚ ਵੀ ਪਹੁੰਚਿਆ ਪਰ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਬਾਜ ਨਹੀਂ ਆਏ। 17 ਜੂਨ ਦੀ ਸ਼ਾਮ ਨੂੰ ਉਹ ਘਰ 'ਚ ਖਾਣਾ ਬਣਾ ਰਹੀ ਸੀ ਕਿ ਇਸ ਦੌਰਾਨ ਪਤੀ ਘਰ ਆਇਆ। ਪਤੀ ਨੂੰ ਰਾਸ਼ਨ ਲਿਆਉਣ ਲਈ ਕਿਹਾ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗਾ। ਮੌਕੇ 'ਤੇ ਪਹੁੰਚੀ ਥਾਣਾ ਸਦਰ ਪੁਲਸ ਨੇ ਮਹਿਲਾ ਨੂੰ ਪਤੀ ਦੇ ਚੰਗੁਲ 'ਚੋਂ ਛੱਡਵਾ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਥਾਣਾ ਸਦਰ ਮੁਖੀ ਪ੍ਰਦੀਪ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਪੀੜਤ ਮਹਿਲਾ ਦੇ ਬਿਆਨ ਦਰਜ ਕਰਨ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।



ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!