ਕੀ ਹਰਸਿਮਰਤ ਦੀ ਘੁਰਕੀ ਤੋਂ ਬਾਅਦ ਚੁੱਪ ਹੋਏ ਬਡੂੰਗਰ!

08/18/2017 7:54:51 PM

ਰੋਪੜ (ਗੁਰਪ੍ਰੀਤ) : ਦੇਸ਼ ਵਿਚ ਸਿੱਖਾਂ ਨੂੰ ਅਸੁਰੱਖਿਅਤ ਦੱਸਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਤੋਂ ਬਾਅਦ ਅਚਾਨਕ ਚੁੱਪ ਵੱਟ ਲਈ ਹੈ। ਭਾਵੇਂ ਬਡੂੰਗਰ ਅਤੇ ਦਿੱਲੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਹਾਮਿਦ ਅੰਸਾਰੀ ਦਾ ਸਮਰਥਨ ਕੀਤਾ ਗਿਆ ਸੀ ਪਰ ਪਾਰਟੀ ਦੇ ਕੇਂਦਰੀ ਨੇਤਾਵਾਂ ਦੇ ਕੇਂਦਰ ਸਮਰਥਨ ਸਿਆਸੀ ਬਿਆਨਾਂ ਨੇ ਇਨ੍ਹਾਂ ਨੂੰ ਬੈਕ ਫੁੱਟ 'ਤੇ ਲਿਆ ਦਿੱਤਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਰਪਾਲ ਸਿੰਘ ਬਡੂੰਗਰ ਵਲੋਂ ਦੇਸ਼ ਭਰ ਵਿਚ ਸਿੱਖਾਂ ਦੇ ਅਸੁਰੱਖਿਅਤ ਹੋਣ ਦੀ ਗੱਲ ਆਖੀ ਸੀ, ਜਿਸ 'ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਇਸ ਤੋਂ ਇਨਕਾਰ ਕੀਤਾ ਸੀ।


Related News