ਹਰੀਕੇ ਦੀ ਮੱਛੀ ਮਾਰਕੀਟ ''ਚ ਮੰਦੇ ਦਾ ਦੌਰ ਸ਼ੁਰੂ

06/27/2017 7:12:28 AM

ਹਰੀਕੇ ਪੱਤਣ,  (ਲਵਲੀ)- ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਜਿਥੇ ਹਰੀਕੇ ਪੱਤਣ ਵਿਖੇ ਦੇਸੀ ਮੱਛੀ ਖਾਣ ਦੇ ਸ਼ੌਕੀਨ ਲੋਕਾਂ ਦੀ ਰੌਣਕ ਸ਼ੁਰੂ ਹੋ ਜਾਂਦੀ ਹੈ ਅਤੇ ਦੂਰ-ਦੁਰਾਡੇ ਤੋਂ ਲੋਕ ਹਰੀਕੇ ਪੱਤਣ ਦੀ ਸੌਗਾਤ ਮੰਨੀ ਜਾਣ ਵਾਲੀ ਦੇਸੀ ਮੱਛੀ ਖਾਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿਚ ਖੜ੍ਹੇ ਵੇਖੇ ਜਾਂਦੇ ਹਨ, ਉਥੇ ਹੀ ਪਿਛਲੇ ਕੁਝ ਮਹੀਨਿਆਂ ਤੋਂ ਤੇਜ਼ ਗਰਮੀ ਦੀ ਆਮਦ ਨੂੰ ਲੈ ਕੇ ਸਥਾਨਕ ਮੱਛੀ ਮਾਰਕੀਟ ਵਿਚ ਬੁਰੀ ਤਰ੍ਹਾਂ ਸੁੰਨਸਾਨ ਛਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਪ੍ਰਕੋਪ ਕਾਰਨ ਬਾਜ਼ਾਰ ਵਿਚ ਆਮ ਹੀ ਮੰਦੇ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਪਰ ਫਿਰ ਵੀ ਲੋਕ ਸ਼ਾਮ ਦੇ ਵਕਤ ਬਾਜ਼ਾਰਾਂ ਵਿਚ ਰੋਜ਼ਮਰਾ ਜ਼ਿੰਦਗੀ ਲਈ ਜ਼ਰੂਰੀ ਚੀਜ਼ਾਂ ਦੀ ਖਰੀਦ ਕਰਨ ਲਈ ਦਿਖਾਈ ਦਿੰਦੇ ਹਨ ਪਰ ਜਦੋਂ ਮੱਛੀ ਮਾਰਕੀਟ ਵਿਖੇ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਗਰਮੀ ਦੇ ਮੌਸਮ ਨੂੰ ਲੈ ਕੇ ਮੱਛੀ ਖਾਣ ਦੇ ਸ਼ੌਕੀਨ ਟਾਂਵੇ-ਟਾਂਵੇ ਦਿਖਾਏ ਦੇ ਰਹੇ ਹਨ। ਇਸ ਸਬੰਧੀ ਮੱਛੀ ਮਾਰਕੀਟ ਦੇ ਮਸ਼ਹੂਰ ਦੁਕਾਨਦਾਰ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਗਰਮੀ ਜ਼ਿਆਦਾ ਹੋਣ ਕਾਰਨ ਇਸ ਵਾਰ ਵੀ ਮੰਦੇ ਦਾ ਦੌਰ ਹੈ। 


Related News