ਸੌਣ ਲਈ ਵਿਹੜੇ ''ਚ ਗਈ ਸੀ ਬੱਚੀ, ਪਲਾਂ ''ਚ ਕੱਟੇ ਗਏ ਵਾਲਾਂ ਨੂੰ ਮੰਜੇ ਹੇਠਾਂ ਪਏ ਦੇਖ ਮਾਸੂਮ ਦੀ ਹੋਈ ਇਹ ਹਾਲਤ (pics)

08/17/2017 7:14:03 PM

ਸੁਲਤਾਨਪੁਰ ਲੋਧੀ(ਧੰਜੂ)— ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਮੁੱਲਾਂਵਾਹਾ ਵਿਚ ਵੀ ਵਾਲ ਕੱਟਣ ਵਾਲਾ ਭੂਤ ਆਣ ਵੜਿਆ। ਮੰਗਲਵਾਰ ਦੀ ਰਾਤ ਵਾਲ ਕੱਟਣ ਵਾਲੀ ਘਟਨਾ ਤੋਂ ਸਹਿਮੀ ਹੋਈ ਪ੍ਰਿਆ ਪੁੱਤਰੀ ਅਮਰੀਕ ਸਿੰਘ (15) ਵਾਸੀ ਮੁੱਲਾਵਾਹਾ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਰਾਤ ਟੈਲੀਵਿਜ਼ਨ ਦੇਖ ਕੇ ਬਾਹਰ ਵਿਹੜੇ 'ਚ ਸੌਣ ਲਈ ਆਪਣੇ ਮੰਜੇ 'ਤੇ ਆਈ ਅਤੇ ਕੁਝ ਸਮਾਂ ਲੰਮੇ ਪੈਣ ਤੋਂ ਬਾਅਦ ਮੇਰਾ ਸਿਰ ਭਾਰਾ ਜਿਹਾ ਮਹਿਸੂਸ ਹੋਇਆ ਅਤੇ ਵਾਲਾਂ 'ਚ ਕੁਝ ਫਿਰਨ ਲੱਗਾ ਫਿਰ ਮੈਂ ਚੀਕਾਂ ਮਾਰ ਦਿੱਤੀਆਂ, ਜਿਸ 'ਤੇ ਮੇਰੀ ਮਾਂ ਨੇ ਮੈਨੂੰ ਆਪਣੀ ਬੁੱਕਲ 'ਚ ਲੈ ਲਿਆ ਅਤੇ ਜਦੋਂ ਮੇਰਾ ਧਿਆਨ ਅਚਾਨਕ ਮੰਜੇ ਦੇ ਹੇਠਾਂ ਪਿਆ ਤਾਂ ਮੇਰੇ ਵਾਲ ਸਿਰ ਤੋਂ ਕੱਟੇ ਹੋਏ ਜ਼ਮੀਨ 'ਤੇ ਪਏ ਸਨ। ਇਸ ਘਟਨਾ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਇਸ ਘਟਨਾ ਕਾਰਨ ਇਲਾਕੇ ਵਿਚ ਭਾਰੀ ਦਹਿਸ਼ਤ ਪਈ ਹੋਈ ਹੈ ਅਤੇ ਲੋਕ ਸਹਿਮੇ ਹੋਏ ਹਨ। ਪ੍ਰਿਆ ਦੇ ਚਾਚੇ ਹੀਰਾ ਲਾਲ ਨੇ ਦੱਸਿਆ ਕਿ 181 ਨੰਬਰ 'ਤੇ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਵਾਲਾਂ ਦੇ ਕੱਟਣ ਦੀਆਂ ਸਭ ਤੋਂ ਵੱਧ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਹਨ। ਇਸੇ ਕਾਰਨ ਹਰ ਸ਼ਹਿਰ 'ਚ ਲੋਕ ਕਾਫੀ ਸਹਿਮੇ ਹੋਏ ਹਨ ਅਤੇ ਆਪਣੇ ਘਰਾਂ ਦੇ ਬਾਹਰ ਨਿੰਮ ਅਤੇ ਨਿੰਬੂ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ।


Related News