ਗੁਰੂਹਰਸਹਾਏ ਦੇ ਉਮੀਦਵਾਰਾਂ ਦੀ ਪਹਿਲ, ਹਲਕੇ ਦਾ ਸਰਵਪੱਖੀ ਵਿਕਾਸ ਅਤੇ ਹੋਰ ਸਹੂਲਤਾਂ ਦੇਣਾ

02/20/2017 4:29:43 AM

ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਤੋਂ ਕਈ ਤਰ੍ਹਾਂ ਦੀਆਂ ਉਮੀਦਾਂ ਹਨ। ਹਲਕੇ ਦੇ ਲੋਕ ਚਾਹੁੰਦੇ ਹਨ ਕਿ ਜਿਸ ਪਾਰਟੀ ਦਾ ਵੀ ਵਿਧਾਇਕ ਜਿੱਤ ਹਾਸਲ ਕਰਦਾ ਹੈ, ਉਹ ਵਿਧਾਇਕ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਏ, ਹਲਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਉਣਾ ਯਕੀਨੀ ਬਣਾਵੇ ਤੇ ਸਿੱਖਿਆ ਦੇ ਪੱਧਰ ਨੂੰ Àੁੱਚਾ ਚੁੱਕੇ। ਹਲਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਹਲਕੇ ''ਚ ਨਸ਼ੇ ਦੀ ਭਰਮਾਰ ਹੈ ਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਉਪਲੱਬਧ ਹੋਣੇ ਚਾਹੀਦੇ ਹਨ। ਲੋਕਾਂ ਨੂੰ ਇਸ ਵਾਰ ਚੋਣ ਲੜ ਰਹੇ ਉਮੀਦਵਾਰਾਂ ਤੋਂ ਕਈ ਉਮੀਦਾਂ ਹਨ। ਹੁਣ 11 ਮਾਰਚ ਨੂੰ ਦੇਖਣਾ ਹੋਵੇਗਾ ਕਿ 4 ਫਰਵਰੀ ਨੂੰ ਹੋਈ ਪੋਲਿੰਗ ਦੌਰਾਨ ਕਿਸ ਆਗੂ ਨੂੰ ਲੋਕ ਫਤਵਾ ਮਿਲਿਆ ਹੈ। 
ਰਾਣਾ ਗੁਰਮੀਤ ਸਿੰਘ ਸੋਢੀ ਦੀ ਪਹਿਲ
ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ।
ਹੈਲਥ ਸਿਸਟਮ ਨੂੰ ਸਹੀ ਕਰਨਾ, ਚੰਗੇ ਡਾਕਟਰ ਲਿਆਉਣਾ। 
ਸ਼ਹਿਰ ''ਚੋਂ ਗੰਦਗੀ ਚੁੱਕਵਾ ਕੇ ਸਫਾਈ ਦੇ ਚੰਗੇ ਪ੍ਰਬੰਧ ਕੀਤੇ ਜਾਣਗ।
ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ
ਪਿੰਡਾਂ ''ਚ ਲੋੜਵੰਦ ਲੋਕਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਵਾਂਗੇ।
ਮਲਕੀਤ ਥਿੰਦ ਦੀ ਪਹਿਲ
ਸਿੱਖਿਆ ''ਚ ਸੁਧਾਰ ਕਰਨਾ।
ਕੱਚੇ ਮਕਾਨਾਂ ਵਾਲੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ। 
ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਵਧਾ ਕੇ 2000 ਰੁਪਏ ਕਰਕੇ ਰੈਗੂਲਰ ਕੀਤੀ ਜਾਵੇਗੀ।
ਹਲਕੇ ''ਚੋਂ ਨਸ਼ੇ ਜੜੋਂ ਖਤਮ ਕਰਨਾ।
ਸਲੱਮ ਬਸਤੀਆਂ ਦਾ ਸੀਵਰੇਜ ਸਿਸਟਮ ਪਹਿਲ ਦੇ ਆਧਾਰ ''ਤੇ ਠੀਕ ਕਰਾਂਗੇ।
ਵਰਦੇਵ ਸਿੰਘ ਨੋਨੀ ਦੀ ਪਹਿਲ
ਸ਼ਹਿਰ ''ਚ ਲੜਕੀਆਂ ਲਈ ਇਕ ਸਰਕਾਰੀ ਕਾਲਜ ਤੇ ਹੋਸਟਲ ਬਣਾਇਆ ਜਾਵੇਗਾ।
ਲਗਭਗ 10 ਮਲਟੀਪਰਪਜ਼ ਸਟੇਡੀਅਮ ਬਣਾਵਾਂਗੇ।
ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ।
ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਾਂਗੇ ਤੇ ਐਜੂਕੇਸ਼ਨ ਸਿਸਟਮ ਨੂੰ ਠੀਕ ਕੀਤਾ ਜਾਵੇਗਾ। 
ਸਕਿੱਲ ਡਿਵੈੱਲਪਮੈਂਟ ਸਿੱਖਿਆ ਦੇ ਕੇ ਬੇਰੁਜ਼ਗਾਰੀ ਦੂਰ ਕਰਨਾ।

Babita Marhas

News Editor

Related News