ਸਕੂਲੀ ਬੱਚਿਆਂ ਦੀ ਜ਼ਿੰਦਗੀ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ, ਘੜੂਕਿਆਂ ਦੇ ਹਵਾਲੇ ਕੀਤੀ ਬੱਚਿਆਂ ਦੀ ਜ਼ਿੰਮੇਵਾਰੀ (ਵੀਡੀਓ

04/27/2017 8:22:34 PM

ਸੁਲਤਾਨਪੁਰ ਲੋਧੀ— ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਸਖਤ ਨਿਰਦੇਸ਼ਾਂ ਦੇ ਬਾਵਜੂਦ ਅਜੇ ਵੀ ਕੁਝ ਅਜਿਹੇ ਸਕੂਲ ਹਨ, ਜੋ ਮਾਸੂਮਾਂ ਦੀ ਜ਼ਿੰਦਗੀ ਨਾਲ ਲਗਾਤਾਰ ਖਿਲਵਾੜ ਕਰ ਰਹੇ ਹਨ। ਅਜਿਹਾ ਅਸੀਂ ਸਗੋਂ ਇਹ ਸਭ ਤਸਵੀਰਾਂ ਦੱਸ ਰਹੀਆਂ ਹਨ, ਜੋ ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਹਨ, ਜਿੱਥੇ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਛੱਡਣ ਦੀ ਜ਼ਿੰਮੇਵਾਰੀ ਘੜੂਕਿਆਂ ਨੂੰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘੜੂਕੇ ਨਾ ਤਾਂ ਰਜਿਸਟਰਡ ਹਨ ਅਤੇ ਨਾ ਹੀ ਇਸ ਦਾ ਕੋਈ ਨੰਬਰ ਹੈ। ਪ੍ਰਸ਼ਾਸਨ ਤੋਂ ਬੇਖੌਫ ਇਹ ਸੜਕਾਂ ''ਤੇ ਸਕੂਲੀ ਬੱਚਿਆਂ ਨੂੰ ਲੈ ਕੇ ਦੌੜ ਰਹੇ ਹਨ। 
ਇਸ ਬਾਰੇ ਜਦੋਂ ਐੱਸ. ਡੀ. ਐੱਮ. ਚਾਰੂ ਮਿੱਤਰਾ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਸਕੂਲ ਨੂੰ ਤੁਰੰਤ ਨੋਟਿਸ ਭੇਜ ਕੇ ਮਾਮਲੇ ਦੀ ਜਾਣਕਾਰੀ ਲੈਣ ਦੀ ਗੱਲ ਕਹੀ। ਬੀਤੇ ਕੁਝ ਸਮੇਂ ''ਚ ਸਕੂਲੀ ਬੱਸਾਂ ਦੇ ਹੋਏ ਦਰਦਨਾਕ ਹਾਦਸਿਆਂ ''ਚ ਹੁਣ ਤੱਕ ਕਿੰਨ ਹੀ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਨੇ। ਜਦੋਂ ਵੀ ਕੋਈ ਹਾਦਸਾ ਹੈ ਤਾਂ ਤੁਰੰਤ ਹਰਕਤ ''ਚ ਆ ਕੇ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜਾਰੀ ਕਰਕੇ ਗਏ ਹਨ। ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ ਹਰਕਤ ''ਚ ਆ ਕੇ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਕੁਝ ਸਮੇਂ ਤੱਕ ਉਹ ਅਮਲ ''ਚ ਵੀ ਲਿਆਈਆਂ ਜਾਂਦੀਆਂ ਹਨ ਪਰ ਥੋੜ੍ਹੇ ਹੀ ਸਮੇਂ ਬਾਅਦ ਫਿਰ ਤੋਂ ਸਕੂਲਾਂ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਦੌਰ ਤੁਰ ਪੈਂਦਾ ਹੈ। ਪ੍ਰਸ਼ਾਸਨ ਨੂੰ ਅਜਿਹੇ ਸਕੂਲਾਂ ਖਿਲਾਫ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


Related News