ਗੁਰਦਾਸਪੁਰ ਜ਼ਿਮਨੀ ਚੋਣਾਂ ਨੂੰ ਲੈ ਕੇ ''ਆਪ'' ਕੋਲ ਨਹੀਂ ਕੋਈ ਨਾਮੀ ਚਿਹਰਾ

08/18/2017 1:51:18 PM

ਗੁਰਦਾਸਪੁਰ\ਚੰਡੀਗੜ੍ਹ - ਆਮ ਅਦਮੀ ਪਾਰਟੀ 'ਚੋਂ ਗੁਰਦਾਸਪੁਰ ਜ਼ਿਮਨੀ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਤੋਂ ਬਾਹਰ ਦਾ ਕੋਈ ਵੀ ਵੱਡਾ ਚਿਹਰਾ ਜੁੜਨ ਨੂੰ ਤਿਆਰ ਨਹੀਂ ਹੈ। ਪਾਰਟੀ ਮਜ਼ਬੂਰੀ 'ਚ ਸਥਾਨਕ ਚਿਹਰੇ 'ਤੇ ਹੀ ਚੋਣਾਂ ਨੂੰ ਲੈ ਕੇ ਫੋਕਸ ਕਰਨ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਰਹੀ ਹੈ। ਆਪ ਵੱਲੋਂ ਇਸ ਬਾਬਤ ਬਕਾਇਦਾ ਦੋ ਦਿਨਾਂ ਤੱਕ ਸੰਭਾਵਿਤ ਚਿਹਰੇ ਦੀ ਤਲਾਸ਼ ਕੀਤੀ ਗਈ ਪਰ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਪਾਰਟੀ ਨੇ ਬੈਠਕ ਬੁਲਾ ਕੇ ਇਸ ਵਿਸ਼ੇ 'ਤੇ ਰਣਨੀਤੀ ਤੈਅ ਕੀਤੀ ਫਿਲਹਾਲ ਲੋਕਲ ਚਿਹਰੇ ਨੂੰ ਹੀ ਪ੍ਰਮੋਟ ਕੀਤਾ ਜਾਵੇਗਾ। 
ਪਾਰਟੀ ਨੇ ਬੈਠਕ ਰਣਨੀਤੀ ਤੈਅ ਕਰ ਲਈ ਹੈ। ਫਿਲਹਾਲ ਪਾਰਟੀ ਕੋਲ ਚੋਣ ਲੜਨ ਲਈ ਕਿਸੇ ਵੀ ਦਾਅਵੇਦਾਰ ਨੇ ਮਜ਼ਬੂਤੀ ਨਾਲ ਦਾਵਾ ਨਹੀਂ ਪੇਸ਼ ਕੀਤਾ। ਇਸ ਨਾਲ ਪਾਰਟੀ ਪਰੇਸ਼ਾਨ ਵੀ ਹੈ ਕਿ ਪੰਜਾਬ 'ਚ ਆਖਰ ਆਪ ਵੱਲੋਂ ਚੁਣਾਵੀ ਮੈਦਾਨ 'ਚ ਉਤਾਰਨ ਕੋਈ ਤਿਆਰ ਕਿਉਂ ਨਹੀਂ ਹੋ ਰਿਹਾ। 
ਸਥਾਨਕ ਪੱਧਰ ਦੇ ਨੇਤਾਵਾਂ ਵੱਲੋਂ ਵੀ ਮਜ਼ਬੂਤ ਦਾਅਵੇਦਾਰੀ ਨਾ ਆਉਂਣ ਕਾਰਣ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ ਸਥਾਨਕ ਨੇਤਾਵਾਂ 'ਚੋਂ ਕਿਸੇ ਨੂੰ ਮੈਦਾਨ ਉਤਾਰਿਆ ਜਾਵੇ। ਇਸ 'ਚ ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਸਾਹਿਤ ਤਿੰਨ ਹੋਰ ਨਾਂ 'ਤੇ ਪਾਰਟੀ ਨੇ ਵਿਚਾਰ ਸ਼ੁਰੂ ਕੀਤੀ ਹੈ। 
ਸੂਤਰਾ ਮੁਤਾਬਕ ਪਾਰਟੀ ਦੀ ਕੋਸ਼ਿਸ਼ ਹੈ ਕਿ ਉਸ ਉਮੀਦਵਾਰ ਨੂੰ ਮੈਦਾਨ ਉਤਾਰਿਆ ਜਾਵੇ ਜਿਸ ਦਾ ਸਥਾਨਕ ਪੱਧਰ 'ਤੇ ਕੋਈ ਵਿਰੋਧ ਨਾ ਹੋਵੇ। ਨਤੀਜੇ ਵਜੋ ਸੁਜਾਨਪੁਰ ਤੋਂ ਕੁਲਭੂਸ਼ਣ ਸਿੰਘ, ਗੁਰਦਾਸਪੁਰ ਤੋਂ ਅਮਰਜੀਤ ਸਿੰਘ ਚਾਹਲ, ਕਾਦੀਆ ਤੋਂ ਕਵਲਪ੍ਰੀਤ ਸਿੰਘ ਕਾਕੀ ਅਤੇ ਖੁਸ਼ਹਾਲਪੁਰ ਦੇ ਨਾਮ ਸਾਹਮਣੇ ਅੱਗੇ ਆਏ ਹਨ। 
ਪਾਰਟੀ ਨੇ ਸਾਰੀਆਂ ਵਿਧਾਨਸਭਾ ਸੀਟਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਸਲਾਹ ਵੀ ਲਈ ਹੈ ਕਿ ਕਿਹੜਾ ਉਮੀਦਵਾਰ ਵਧੀਆ ਹੋਵੇਗਾ। ਫਿਲਹਾਲ ਸਾਰਿਆਂ ਤੋਂ ਦੋ-ਦੋ ਨਾਮ ਮੰਗੇ ਗਏ ਹਨ। ਬੈਠਕ 'ਚ ਖੁਸ਼ਹਾਲਪੁਰ ਨੂੰ ਚੁਣਾਵੀ ਮੈਦਾਨ 'ਚ ਉਰਾਤਨ ਲਈ ਤਿੰਨ ਨੇਤਾਵਾਂ ਨੇ ਆਪਣੇ ਪ੍ਰਸਤਾਵ ਪੇਸ਼ ਕੀਤੇ ਹਨ। ਖੁਸ਼ਹਾਲਪੁਰ ਦੇ ਹਵਾਲੇ ਫਿਲਹਾਲ ਪਾਰਟੀ ਦੇ ਜ਼ਿਲਾ ਪੱਧਰ ਦੀ ਜ਼ਿਮੇਵਾਰੀ ਵੀ ਹੈ। ਉਨ੍ਹਾਂ ਦੇ ਕੱਦ ਨੂੰ ਲੈ ਕੇ ਪੈਰਟੀ ਪੱਧਰ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਮਾਨ ਦੇ ਕਰੀਬੀਆਂ ਦੀ ਮੰਨੀਏ ਤਾਂ ਮਾਨ ਨੇ ਫਿਲਹਾਲ ਹੁਣ ਤੱਕ ਦਿੱਲੀ ਹਾਈ ਕਮਾਨ ਨੂੰ ਕਿਸੇ ਵੀ ਨੇਤਾ ਦਾ ਨਾਮ ਵਿਚਾਰ ਲਈ ਨਹੀਂ ਭੇਜਿਆ ਦਿੱਤਾ ਹੈ। 


Related News